ਸ਼ਾਹ ਨੇ ਆਖਰ ਮੰਨ ਲਿਆ : ਆਤਿਸ਼ੀ

0
196

ਨਵੀਂ ਦਿੱਲੀ : ਅਮਿਤ ਸ਼ਾਹ ਨੇ ਹੀ ਅਰਵਿੰਦ ਕੇਜਰੀਵਾਲ ਨੂੰ ਗਿ੍ਫਤਾਰ ਕਰਨ ਦੀ ਭਾਜਪਾ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕੀਤਾ ਸੀ | ਅਮਿਤ ਸ਼ਾਹ ਨੇ ਆਪਣੇ ਇੰਟਰਵਿਊ ‘ਚ ਸਪੱਸ਼ਟ ਕੀਤਾ, ‘ਸੰਮਨ ਭੇਜਣ ਦੇ ਪਹਿਲੇ ਦਿਨ ਤੋਂ ਹੀ ਈ ਡੀ ਦਾ ਇਰਾਦਾ ਅਰਵਿੰਦ ਕੇਜਰੀਵਾਲ ਨੂੰ ਗਿ੍ਫਤਾਰ ਕਰਨਾ ਸੀ |’ ‘ਆਪ’ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ | ਉਨ੍ਹਾ ਕਿਹਾ ਕਿ ‘ਆਪ’ ਸੰਮਨ ਦੇ ਪਹਿਲੇ ਦਿਨ ਤੋਂ ਕਹਿ ਰਹੀ ਸੀ ਕਿ ਕੇਜਰੀਵਾਲ ਨੂੰ ਕਿਸੇ ਜਾਂਚ ਲਈ ਨਹੀਂ, ਸਗੋਂ ਗਿ੍ਫਤਾਰੀ ਲਈ ਬੁਲਾਇਆ ਜਾ ਰਿਹਾ ਹੈ ਅਤੇ ਹੁਣ ਅਮਿਤ ਸ਼ਾਹ ਨੇ ਆਪਣੀ ਇੰਟਰਵਿਊ ‘ਚ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਅਤੇ ਇਸ ਦੇ ਸਿਆਸੀ ਹਥਿਆਰ ਈ ਡੀ ਨੇ ਸੰਮਨ ਦੇ ਬਹਾਨੇ ਕੇਜਰੀਵਾਲ ਨੂੰ ਗਿ੍ਫਤਾਰ ਕਰਨਾ ਸੀ | ਆਤਿਸ਼ੀ ਨੇ ਕਿਹਾ ਕਿ ਅਮਿਤ ਸ਼ਾਹ ਦਾ ਬਿਆਨ ਇਸ ਗੱਲ ਦਾ ਸਬੂਤ ਹੈ ਕਿ ਆਬਕਾਰੀ ਨੀਤੀ ਮਾਮਲੇ ਅਤੇ 2 ਸਾਲਾਂ ਤੋਂ ਚੱਲ ਰਹੀ ਜਾਂਚ ‘ਆਪ’ ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਅਤੇ ਕੇਜਰੀਵਾਲ ਨੂੰ ਗਿ੍ਫਤਾਰ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ |

LEAVE A REPLY

Please enter your comment!
Please enter your name here