ਕੇਜਰੀਵਾਲ ਦੀ ਅੰਤਰਮ ਜ਼ਮਾਨਤ ‘ਤੇ ਸੁਣਵਾਈ ਦਾ ਸੰਕੇਤ

0
199

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੰਤਰਮ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਦੇ ਸੰਕੇਤ ਦਿੱਤੇ | ਉਸ ਨੇ ਕਿਹਾ ਕਿ ਜੇ ਮੁੱਖ ਮਾਮਲੇ ‘ਤੇ ਬਹਿਸ ਵਿਚ ਸਮਾਂ ਲੱਗੇਗਾ ਤਾਂ ਦਿੱਲੀ ਵਿਚ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਦੀ ਅੰਤਰਮ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਲਈ ਵਿਚਾਰ ਕੀਤਾ ਜਾ ਸਕਦਾ ਹੈ |
ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਈ ਡੀ ਵੱਲੋਂ ਪੇਸ਼ ਐਡੀਸ਼ਨਲ ਸਾਲੀਸਿਟਰ ਜਨਰਲ ਐੱਸ ਵੀ ਰਾਜੂ ਨੂੰ ਕਿਹਾ ਕਿ ਮੁੱਖ ਮਾਮਲੇ ‘ਤੇ ਸੁਣਵਾਈ ਲੰਮੀ ਪੈਣ ਕਾਰਨ ਉਹ ਅੰਤਰਮ ਜ਼ਮਾਨਤ ‘ਤੇ ਏਜੰਸੀ ਦਾ ਪੱਖ ਜਾਨਣ ‘ਤੇ ਵਿਚਾਰ ਕਰ ਰਹੀ ਹੈ | ਰਾਜੂ ਨੇ ਕਿਹਾ ਕਿ ਉਹ ਅੰਤਰਮ ਜ਼ਮਾਨਤ ਦਾ ਵਿਰੋਧ ਕਰਨਗੇ | ਇਸ ‘ਤੇ ਬੈਂਚ ਨੇ ਕਿਹਾ—ਅਸੀਂ ਕਹਿ ਰਹੇ ਹਾਂ ਕਿ ਅੰਤਰਮ ਜ਼ਮਾਨਤ ‘ਤੇ ਸੁਣਵਾਈ ਕਰਾਂਗੇ ਤੇ ਇਹ ਨਹੀਂ ਕਹਿ ਰਹੇ ਕਿ ਅੰਤਰਮ ਜ਼ਮਾਨਤ ਦੇ ਦੇਵਾਂਗੇ | ਅੰਤਰਮ ਜ਼ਮਾਨਤ ਦੇ ਵੀ ਸਕਦੇ ਹਾਂ ਤੇ ਨਹੀਂ ਵੀ | ਰਾਜੂ 7 ਮਈ ਨੂੰ ਅੰਤਰਮ ਜ਼ਮਾਨਤ ‘ਤੇ ਦਲੀਲਾਂ ਲਈ ਤਿਆਰ ਹੋ ਜਾਣ |
ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਗਿ੍ਫਤਾਰੀ ਵਿਰੁੱਧ ਪਟੀਸ਼ਨ ‘ਤੇ ਸੁਣਵਾਈ ਦੌਰਾਨ ਉਪਰੋਕਤ ਗੱਲਾਂ ਕਹੀਆਂ | ਉਹ 15 ਮਾਰਚ ਨੂੰ ਗਿ੍ਫਤਾਰੀ ਤੋਂ ਬਾਅਦ ਤਿਹਾੜ ਜੇਲ੍ਹ ਵਿਚ ਹਨ |

LEAVE A REPLY

Please enter your comment!
Please enter your name here