ਕਿਸਾਨ ਆਗੂ ਦਾ ਕਤਲ

0
203

ਟਾਂਡਾ ਉੜਮੁੜ (ਜਸਵਿੰਦਰ ਸੰਧੂ, ਉਕਾਰ ਸਿੰਘ)-ਮੰਡ ਖੇਤਰ ਦੇ ਪਿੰਡ ਮੇਬਾ ਮਿਆਣੀ ਵਿਚ ਐਤਵਾਰ ਕਿਸਾਨ ਆਗੂ ਯੋਧਾ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਯੋਧਾ ਸਵੇਰੇ ਕਰੀਬ 10 ਵਜੇ ਘਰੋਂ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਦਿੱਤਾ ਗਿਆ। ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾਂ, ਰੇਤ ਮਾਫੀਆ ਅਤੇ ਗਲਤ ਅਨਸਰਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਹਿੰਦਾ ਸੀ। ਮੌਕੇ ’ਤੇ ਪਹੁੰਚੇ ਐੱਸ.ਪੀ.ਡੀ ਸਰਵਜੀਤ ਸਿੰਘ ਬਾਹੀਆ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।ਮਿ੍ਰਤਕ ਦੇ ਭਤੀਜੇ ਪਰਮਜੀਤ ਸਿੰਘ ਭੁੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ। ਉਹ ਸਮੇਂ-ਸਮੇਂ ’ਤੇ ਸਮਾਜ ਵਿਰੋਧੀ ਲੋਕਾਂ ਖਿਲਾਫ ਬੋਲਦੇ ਸਨ।

LEAVE A REPLY

Please enter your comment!
Please enter your name here