ਘਨੌਰ : ਪਿੰਡ ਸੇਹਰਾ ’ਚ ਸ਼ਨੀਵਾਰ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਸੰਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖਿਲਾਫ ਥਾਣਾ ਖੇੜੀ ਗੰਡਿਆਂ ’ਚ ਕੇਸ ਦਰਜ ਕਰ ਲਿਆ ਗਿਆ। ਹਰਪਾਲਪੁਰ ਨੇ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਨਾ ਹੀ ਆਕੜੀ ਉਸ ਦੇ ਨੇੜੇ ਲੱਗਿਆ ਤੇ ਨਾ ਹੀ ਉਸ ਨੇ ਆਕੜੀ ਨੂੰ ਧੱਕਾ ਮਾਰਿਆ ਹੈ, ਬਲਕਿ ਵੀਡੀਓ ’ਚ ਸਾਫ ਨਜ਼ਰ ਆ ਰਿਹਾ ਹੈ ਕਿ ਜਾਂ ਤਾਂ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਜਾਂ ਫਿਰ ਮਿਰਗੀ ਦਾ ਦੌਰਾ ਪਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਇਹ ਘਟਨਾ ਉਦੋਂ ਵਾਪਰੀ, ਜਦੋਂ ਪਿੰਡ ਸੇਹਰਾ ’ਚ ਪ੍ਰਚਾਰ ਕਰਨ ਆਈ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ।





