27.9 C
Jalandhar
Sunday, September 8, 2024
spot_img

ਹਾਕਮਾਂ ਦੇ ਜੋਟੀਦਾਰ ਕਾਰਪੋਰੇਟ ਕੁਦਰਤ ਨੂੰ ਬਰਬਾਦ ਕਰਨ ਦੇ ਰਾਹ

ਸ਼ਾਹਕੋਟ (ਗਿਆਨ ਸੈਦਪੁਰੀ)
ਖੱਬੇ-ਪੱਖੀ ਏਕਤਾ ਜ਼ਿੰਦਾਬਾਦ, ਕਾਰਲ ਮਾਰਕਸ ਦੇ 206ਵੇਂ ਜਨਮ ਦਿਹਾੜੇ ਦੀਆਂ ਮੁਬਾਰਕਾਂ ਅਤੇ ਉਸ ਦੇ ਵਿਗਿਆਨਕ ਸਿਧਾਂਤ ਨੂੰ ਸਮਝਦਿਆਂ ਹੋਇਆਂ ਮਜ਼ਦੂਰ ਤੇ ਕਿਸਾਨਾਂ ਦੀਆਂ ਜੀਵਨ ਹਾਲਤਾਂ ਨੂੰ ਸੁਖਾਲੀਆਂ ਬਣਾਉਣ ਲਈ ਸੰਘਰਸ਼ਾਂ ਦਾ ਪਿੜ੍ਹ ਮੱਲਣ ਦੇ ਹੋਕੇ ਨਾਲ ਇੱਥੇ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੀ ਸਾਂਝੀ ਚੋਣ ਰੈਲੀ ਨਾਲ ਦੋਵੇਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਹੁਲਾਰੇ ਵਿੱਚ ਆ ਗਈ। ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਸਟਰ ਪ੍ਰਸ਼ੋਤਮ ਬਿਲਗਾ ਨੇ ਕਾਰਲ ਮਾਰਕਸ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾ ਕਿਹਾ ਕਿ ਮਾਰਕਸ ਨੇ ਕੁਦਰਤ ਬਾਰੇ ਬੜੀ ਖ਼ੂਬਸੂਰਤ ਵਿਆਖਿਆ ਕੀਤੀ ਸੀ। ਉਸ ਵਿਆਖਿਆ ਦੇ ਹਵਾਲੇ ਨਾਲ ਕੁਦਰਤ ਦੇ ਨਿਯਮਾਂ ਨੂੰ ਅਪਣਾ ਕੇ ਜ਼ਿੰਦਗੀ ਨੂੰ ਮਾਣਿਆ ਜਾ ਸਕਦਾ ਹੈ। ਸਾਡੇ ਅਜੋਕੇ ਹਾਕਮਾਂ ਦੇ ਜੋਟੀਦਾਰ ਕਾਰਪੋਰੇਟਾਂ ਵੱਲੋਂ ਕੁਦਰਤ ਨੂੰ ਬਰਬਾਦ ਕਰਨ ਦਾ ਰਾਹ ਫੜਿਆ ਹੋਇਆ ਹੈ। ਉਨ੍ਹਾ ਕਿਹਾ ਕਿ ਕਮਿਊਨਿਸਟ ਧਿਰਾਂ ਨੇ ਦਹਾਕੇ ਪਹਿਲਾਂ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਭਾਜਪਾ ਅਤੇ ਆਰ ਐੱਸ ਐੱਸ ਲੋਕ ਵਿਰੋਧੀ ਹਨ । ਮਾਸਟਰ ਬਿਲਗਾ ਨੇ ਕਮਿਊਨਿਸਟਾਂ ਵੱਲੋਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਮਿਊਨਿਸਟਾਂ ਦੇ ਦਬਾਅ ਹੇਠ ਸੂਚਨਾ ਦਾ ਅਧਿਕਾਰ, ਅੰਨ ਸੁਰੱਖਿਆ ਕਨੂੰਨ, ਔਰਤਾਂ ਦੀ ਘਰੇਲੂ ਹਿੰਸਾ ਵਿਰੁੱਧ ਕਨੂੰਨ ਅਤੇ ਜਲ, ਜੰਗਲ ਤੇ ਜ਼ਮੀਨ ਸੰਬੰਧੀ ਕਨੂੰਨ ਪਾਸ ਕਰਵਾਏ ਗਏ ਸਨ। ਮੌਜੂਦਾ ਮੋਦੀ ਸਰਕਾਰ ਇਨ੍ਹਾਂ ਸਭ ਕਨੂੰਨਾਂ ਨੂੰ ਕਮਜ਼ੋਰ ਕਰਕੇ ਖਤਮ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਮਾਸਟਰ ਬਿਲਗਾ ਨੇ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੈਨੂੰ (ਬਿਲਗਾ) ਪਈ ਹਰੇਕ ਵੋਟ ਲਾਲ ਝੰਡੇ ਦੀ ਹੋਵੇਗੀ। ਲਾਲ ਝੰਡੇ ਵਾਲੇ ਹੀ ਲੋਟੂਆਂ ਵਿਰੁੱਧ ਅਤੇ ਲੁੱਟੇ ਜਾਣ ਵਾਲਿਆਂ ਦੀ ਲੁੱਟ ਖਤਮ ਕਰਨ ਲਈ ਸੰਘਰਸ਼ਸ਼ੀਲ ਰਹਿੰਦੇ ਹਨ।
ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ। ਕਦੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਤ ਕਰਨ ਦਾ ਦਾਅਵਾ ਕਰਨ ਵਾਲੇ ਵੋਟਾਂ ਬਟੋਰਦੇ ਰਹੇ, ਕਦੇ ਗਰੀਬੀ ਹਟਾਓ ਦੇ ਨਾਹਰਾ ਦੇਣ ਵਾਲੇ ਰਾਜ ਕਰਦੇ ਰਹੇ। ਹੁਣ ਵਾਲੇ ਰਾਮ ਦੇ ਨਾਂਅ ’ਤੇ ਵੋਟਾਂ ਮੰਗ ਕੇ ਤੀਸਰੀ ਵਾਰ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਦੀ ਸਾਂਝ ਤਾਰ-ਤਾਰ ਕਰਨ ਦੇ ਰਾਹ ਪਏ ਹੋਏ ਹਨ। ਉਹਨਾ ਕਿਹਾ ਕਿ ਮਾਸਟਰ ਪ੍ਰਸ਼ੋਤਮ ਬਿਲਗਾ ਵਰਗੇ ਲੋਕ ਪਾਰਲੀਮੈਂਟ ਵਿੱਚ ਜਾਣਗੇ ਤਾਂ ਮੋਦੀ ਦੀਆਂ ਝੂਠੀਆਂ ਗਰੰਟੀਆਂ ਦੀ ਥਾਂ ਲੋਕਾਂ ਨੂੰ ਸੱਚੀਆਂ ਗਰੰਟੀਆਂ ਦੇਣਗੇ। ਮੀਟਿੰਗ ਨੂੰ ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਹਾਇਕ ਸਕੱਤਰ ਸੁਖਪ੍ਰੀਤ ਜੌਹਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਗਿਆਨ ਸਿੰਘ ਸੈਦਪੁਰੀ, ਸੀ ਪੀ ਆਈ (ਐੱਮ) ਦੇ ਆਗੂ ਨਰਿੰਦਰ ਜੌਹਲ, ਤਹਿਸੀਲ ਸਕੱਤਰ ਸੀ ਪੀ ਆਈ (ਐੱਮ) ਸ਼ਾਹਕੋਟ ਵਰਿੰਦਰਪਾਲ ਸਿੰਘ ਕਾਲਾ, ਬਚਿੱਤਰ ਸਿੰਘ ਤੱਗੜ, ਡੀ ਵਾਈ ਐੱਫ ਆਈ ਦੇ ਆਗੂ ਸੁਖਵਿੰਦਰ ਨਾਗੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕੇਵਲ ਸਿੰਘ ਦਾਨੇਵਾਲ, ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸੰਧੂ, ਕੁਲ ਹਿੰਦ ਮਜ਼ਦੂਰ ਯੂਨੀਅਨ ਦੇ ਆਗੂ ਮੂਲ ਚੰਦ ਸਰਹਾਲੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵੀਰ ਕੁਮਾਰ ਕਰਤਾਰਪੁਰ ਅਤੇ ਭੱਠਾ ਮਜ਼ਦੂਰਾਂ ਦੇ ਆਗੂ ਸੁਨੀਲ ਕੁਮਾਰ ਰਾਜੇਵਾਲ ਆਦਿ ਨੇ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles