ਗੁਰਦਿਆਲ ਹਿੰਦ-ਪਾਕਿ ਵਪਾਰ ਲਈ ਬਾਰਡਰ ਖੋਲ੍ਹਣ ’ਤੇ ਜ਼ੋਰ ਦੇਣਗੇ : ਮਾੜੀਮੇਘਾ, ਦੇਵੀ ਕੁਮਾਰੀ

0
147

ਭਿੱਖੀਵਿੰਡ : ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੇ ਸੀ ਪੀ ਆਈ ਤੇ ਸੀ ਪੀ ਆਈ ਐੱਮ ਦੇ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਭਿੱਖੀਵਿੰਡ ਇਲਾਕੇ ਦੇ 12 ਪਿੰਡਾਂ ਤਪਾ ਬਾਠ, ਘੁਰਕਵਿੰਡ, ਸੂਰਵਿੰਡ, ਸਾਂਡਪੁਰਾ, ਭਿੱਖੀਵਿੰਡ, ਮਾੜੀਮੇਘਾ, ਅਲਗੋਂ ਖੁਰਦ, ਅਲਗੋਂ ਅੱਡਾ, ਭਾਈ ਲੱਧੂ, ਕਲਸੀਆਂ ਕਲਾਂ, ਛੋਟਾ ਭਗਵਾਨਪੁਰਾ ਤੇ ਵੱਡਾ ਭਗਵਾਨ ਪੁਰਾ ਵਿੱਚ ਜਲਸੇ ਟਾਈਪ ਮੀਟਿੰਗਾਂ ਕੀਤੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੁਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਮਿਹਨਤਕਸ਼ਾਂ ਵਾਸਤੇ ਇਹ ਮੌਕਾ ਹੈ ਕਿ ਲੋਕਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੇ ਆਪਣੇ ਮਹਿਬੂਬ ਆਗੂ ਗੁਰਦਿਆਲ ਸਿੰਘ ਨੂੰ ਵੋਟ ਪਾ ਕੇ ਕਾਮਯਾਬ ਕਰਨ, ਜਿਨ੍ਹਾਂ ਦਾ ਚੋਣ ਨਿਸ਼ਾਨ ਦਾਤਰੀ ਸਿੱਟਾ ਹੈ। ਚੋਣ ਨਿਸ਼ਾਨ ਤੋਂ ਹੀ ਸਾਬਤ ਹੁੰਦਾ ਹੈ ਕਿ ਇਹ ਕਿਰਤੀਆਂ ਤੇ ਮਿਹਨਤਕਸ਼ਾਂ ਦਾ ਚੋਣ ਨਿਸ਼ਾਨ ਹੈ। ਮਾੜੀਮੇਘਾ ਤੇ ਦੇਵੀ ਕੁਮਾਰੀ ਨੇ ਕਿਹਾ ਕਿ ਗੁਰਦਿਆਲ ਸਿੰਘ ਪਾਰਲੀਮੈਂਟ ਵਿੱਚ ਪਹੁੰਚ ਕੇ ਬਾਰਡਰ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਏਗਾ। ਹਿੰਦ-ਪਾਕਿ ਦੇ ਬਾਰਡਰ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਫਸਲਾਂ ਪੈਦਾ ਕਰਨੀਆਂ ਬਹੁਤ ਔਖੀਆਂ ਹਨ, ਕਿਉਂਕਿ ਬੀ ਐੱਸ ਐੱਫ ਨੇ ਸਮਾਂ ਨਿਯੁਕਤ ਕੀਤਾ ਹੋਇਆ ਹੈ ਕਿ ਐਸ ਸਮੇਂ ’ਤੇ ਤੁਸੀਂ ਤਾਰਾਂ ਤੋਂ ਅੱਗੇ ਜਾ ਸਕਦੇ ਹੋ ਤੇ ਐਸ ਸਮੇਂ ’ਤੇ ਤੁਹਾਨੂੰ ਵਾਪਸ ਆਉਣਾ ਪਵੇਗਾ, ਭਾਵ ਕਿਸਾਨ ਆਪਣੇ ਖੇਤਾਂ ਵਿੱਚ ਰਾਤ ਨਹੀਂ ਰਹਿ ਸਕਦਾ, ਜਦੋਂ ਕਿ ਫਸਲ ਕਿਸਾਨਾਂ ਦੇ ਧੀਆਂ-ਪੁੱਤਰਾਂ ਸਮਾਨ ਹੁੰਦੀ ਹੈ ਤੇ ਫਸਲ ਵੀ ਚਾਹੁੰਦੀ ਹੈ ਕਿ ਮੇਰਾ ਸਾਈਂ ਮੇਰੇ ਸਿਰ ’ਤੇ ਰਹੇ, ਪਰ ਸਮੇਂ ਦੀਆਂ ਸਰਕਾਰਾਂ ਦੇ ਕਾਨੂੰਨ ਕਿਸਾਨ ਵਿਰੋਧੀ ਹੋਣ ਕਰਕੇ ਕਿਸਾਨ ਆਪਣੀਆਂ ਫਸਲਾਂ ਕੋਲ ਰਹਿ ਨਹੀਂ ਸਕਦਾ। ਫਸਲਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਸੂਰ ਅਤੇ ਹੋਰ ਜਾਨਵਰ ਆ ਕੇ ਖਰਾਬ ਕਰ ਜਾਂਦੇ ਹਨ। ਇਸ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ, ਉਨ੍ਹਾਂ ਨੂੰ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ। ਮੀਟਿੰਗਾਂ ਨੂੰ ਸੰਬੋਧਨ ਦੌਰਾਨ ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਲੋਕ ਸੇਵਾ ਕਰਦਾ ਆ ਰਿਹਾ ਹਾਂ ਤੇ ਲੋਕ ਸਭਾ ਵਿੱਚ ਜਾਣ ਤੋਂ ਬਾਅਦ ਹੋਰ ਜ਼ੋਰ ਨਾਲ ਲੋਕ ਸੇਵਾ ਕਰਾਂਗਾ। ਇਸ ਲਈ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਬਣਾਓ। ਮੀਟਿੰਗਾਂ ਨੂੰ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਰਛਪਾਲ ਸਿੰਘ, ਜੈਮਲ ਸਿੰਘ ਬਾਠ, ਸੁਖਦੇਵ ਸਿੰਘ ਕੋਟ ਧਰਮ ਚੰਦ, ਰੁਪਿੰਦਰ ਕੌਰ ਮਾੜੀਮੇਘਾ, ਜਸਵੰਤ ਸਿੰਘ, ਸਰਬਜੀਤ ਕੌਰ, ਸੂਰਵਿੰਡ, ਬੀਬੀ ਵੀਰੋ ਸਾਂਡਪੁਰਾ, ਵਿਰਸਾ ਸਿੰਘ ਭਲਵਾਨ, ਸੁਖਦੇਵ ਸਿੰਘ ਕਾਲਾ, ਰਸਾਲ ਸਿੰਘ ਪਹੂਵਿੰਡ, ਜਸਪਾਲ ਸਿੰਘ ਭਿੱਖੀਵਿੰਡ, ਪਰਮਜੀਤ ਕੌਰ, ਬਾਜ ਸਿੰਘ ਮਾੜੀਮੇਘਾ, ਮਨਜੀਤ ਕੌਰ, ਹਰਜਿੰਦਰ ਕੌਰ ਅਲਗੋਂ, ਟਹਿਲ ਸਿੰਘ ਲੱਧੂ, ਜਸਪਾਲ ਸਿੰਘ ਕਲਸੀਆਂ ਤੇ ਬਲਬੀਰ ਸਿੰਘ ਬੱਲੂ ਨੇ ਵੀ ਵਿਚਾਰ ਪ੍ਰਗਟ ਕੀਤੇ।

LEAVE A REPLY

Please enter your comment!
Please enter your name here