ਆਸਟਰੇਲੀਆ ਵੱਲੋਂ ਟੋਫਲ ਸਕੋਰ ਨੂੰ ਮਾਨਤਾ

0
262

ਨਵੀਂ ਦਿੱਲੀ : ਆਸਟਰੇਲੀਆ ਨੇ ਸਾਰੇ ਵੀਜ਼ਿਆਂ ਲਈ ਟੋਫਲ ਸਕੋਰ ਨੂੰ ਮਾਨਤਾ ਦੇ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ਈ ਟੀ ਐੱਸ) ਦੇ ਹਵਾਲੇ ਨਾਲ ਸੋਮਵਾਰ ਕਿਹਾ ਗਿਆ ਕਿ ਟੋਫਲ ਸਕੋਰ ਹੁਣ ਸਾਰੇ ਆਸਟਰੇਸੀਆਈ ਵੀਜ਼ਿਆਂ ਲਈ ਵੈਧ ਹੋਣਗੇ। ਟੋਫਲ ਦੀ ਪਿਛਲੇ ਸਾਲ ਜੁਲਾਈ ’ਚ ਆਸਟਰੇਲੀਆਈ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਉਦੋਂ ਤੋਂ ਹੁਣ ਤੱਕ ਸਕੋਰ ਸਵੀਕਾਰ ਨਹੀਂ ਕੀਤੇ ਗਏ ਹਨ। ਈ ਟੀ ਐੱਸ ਨੇ ਕਿਹਾ ਕਿ 5 ਮਈ ਨੂੰ ਜਾਂ ਇਸ ਤੋਂ ਬਾਅਦ ਲਏ ਟੈਸਟਾਂ ਦੇ ਅੰਕ ਸਾਰੇ ਵੀਜ਼ਿਆਂ ਲਈ ਵੈਧ ਮੰਨੇ ਜਾਣਗੇ। ਆਸਟਰੇਲੀਆ ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ ਪਸੰਦੀਦਾ ਸਥਾਨ ਹੈ। ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਪੜ੍ਹਨ ਗਏ ਸਨ।

LEAVE A REPLY

Please enter your comment!
Please enter your name here