ਨਤੀਜਿਆਂ ਦਾ ਐਲਾਨ

0
242

ਨਵੀਂ ਦਿੱਲੀ : ਕੌਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ ਆਈ ਐੱਸ ਸੀ ਈ) ਦੇ ਸੋਮਵਾਰ 10ਵੀਂ ਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ। ਦੋਹਾਂ ਵਿਚ ਕੁੜੀਆਂ ਦਾ ਪ੍ਰਦਰਸ਼ਨ ਮੁੰਡਿਆਂ ਨਾਲੋਂ ਬਿਹਤਰ ਰਿਹਾ ਹੈ। 99.47 ਫੀਸਦੀ ਵਿਦਿਆਰਥੀਆਂ ਨੇ 10ਵੀਂ ਤੇ 98.19 ਫੀਸਦੀ ਨੇ 12ਵੀਂ ਜਮਾਤ ਪਾਸ ਕੀਤੀ।
ਪ੍ਰਸ਼ਨ ਪੱਤਰ ਲੀਕ ਹੋਣ ਦਾ ਖੰਡਨ
ਨਵੀਂ ਦਿੱਲੀ : ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਨੇ ਸੋਮਵਾਰ ਸਪੱਸ਼ਟ ਕੀਤਾ ਕਿ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂ ਜੀ ਦਾ ਪੇਪਰ ਲੀਕ ਹੋਣ ਦਾ ਦਾਅਵਾ ਕਰਨ ਵਾਲੀਆਂ ਖਬਰਾਂ ਬੇਬੁਨਿਆਦ ਹਨ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾ ਰਹੀ ਨੀਟ-ਯੂ ਜੀ ਪ੍ਰਸ਼ਨ ਪੱਤਰ ਦੀ ਤਸਵੀਰ ਦਾ ਅਸਲ ਪ੍ਰਸ਼ਨ ਪੱਤਰ ਨਾਲ ਕੋਈ ਸਬੰਧ ਨਹੀਂ ਹੈ। ਐੱਨ ਟੀ ਏ ਦੀ ਸੀਨੀਅਰ ਡਾਇਰੈਕਟਰ ਸਾਧਨਾ ਪਰਾਸ਼ਰ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਬਾਹਰੀ ਵਿਅਕਤੀ ਜਾਂ ਏਜੰਸੀ ਕੇਂਦਰਾਂ ਤੱਕ ਨਹੀਂ ਪਹੁੰਚ ਸਕਦਾ। ਪ੍ਰੀਖਿਆ ਕੇਂਦਰਾਂ ਦੇ ਗੇਟ ਬੰਦ ਹੋਣ ਤੋਂ ਬਾਅਦ ਬਾਹਰੋਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਟੀ-20 ਵਿਸ਼ਵ ਕੱਪ ’ਤੇ ਖਤਰਾ
ਪੋਰਟ ਆਫ ਸਪੇਨ : ਵੈਸਟਇੰਡੀਜ਼ ਅਤੇ ਅਮਰੀਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅੱਤਵਾਦੀ ਧਮਕੀ ਮਿਲੀ ਹੈ। ਇਸ ਦਾ ਖੁਲਾਸਾ ਕਰਦੇ ਹੋਏ ਤਿ੍ਰਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਨੇ ਕਿਹਾ ਕਿ ਮੇਜ਼ਬਾਨ ਇਸ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਸੰਬੰਧੀ ਵਾਧੂ ਯਤਨ ਕਰੇਗਾ। ਅਗਲੇ ਮਹੀਨੇ ਤੋਂ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਭਾਰਤ ਸਮੇਤ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ 4 ਜੂਨ ਤੋਂ 30 ਜੂਨ ਤੱਕ ਖੇਡਿਆ ਜਾਣਾ ਹੈ।

LEAVE A REPLY

Please enter your comment!
Please enter your name here