ਵਾਸ਼ਿੰਗਟਨ : ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਬੁਚ ਵਿਲਮੋਰ ਦੇ ਨਾਲ ਮੁੜ ਪੁਲਾੜ ਵਿਚ ਜਾਵੇਗੀ। ਨਾਸਾ ਦੇ ਦੋ ਤਜਰਬੇਕਾਰ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ’ਚ ਸਵਾਰ ਹੋ ਕੇ ਪੁਲਾੜ ’ਚ ਜਾਣ ਲਈ ਤਿਆਰ ਹਨ। ਇਹ ਪਹਿਲਾ ਮਨੁੱਖੀ ਪੁਲਾੜ ਵਾਹਨ ਹੋਵੇਗਾ, ਜੋ 7 ਮਈ ਨੂੰ ਕੈਨੇਡੀ ਸਪੇਸ ਸੈਂਟਰ ਤੋਂ ਸਵੇਰੇ 8:04 ਵਜੇ ਲਾਂਚ ਕੀਤਾ ਜਾਵੇਗਾ।
ਡਾਕਟਰ ਦੀਪਕ ਪਾਂਡਿਆ ਅਤੇ ਬੋਨੀ ਪਾਂਡਿਆ ਦੇ ਘਰ ਜਨਮੀ ਸੁਨੀਤਾ ਵਿਲੀਅਮਜ਼ ਇੱਕ ਵਾਰ ਫਿਰ ਇਤਿਹਾਸ ਰਚੇਗੀ। ਉਹ ਮਨੁੱਖੀ ਪੁਲਾੜ ਵਾਹਨ ਦੇ ਪਹਿਲੇ ਮਿਸ਼ਨ ’ਤੇ ਉੱਡਣ ਵਾਲੀ ਪਹਿਲੀ ਔਰਤ ਹੋਵੇਗੀ। ਉਹ 2006 ਅਤੇ 2012 ’ਚ ਦੋ ਵਾਰ ਪੁਲਾੜ ’ਚ ਜਾ ਚੁੱਕੀ ਹੈ। ਵਿਲੀਅਮਜ ਨੇ ਦੋ ਮਿਸ਼ਨਾਂ ’ਚ ਪੁਲਾੜ ’ਚ 322 ਦਿਨ ਬਿਤਾਏ ਸਨ, ਜੋ ਆਪਣੇ ਆਪ ’ਚ ਰਿਕਾਰਡ ਹੈ।



