4¿400 ਮੀਟਰ ਰਿਲੇਅ ਦੀਆਂ ਦੋਨੋਂ ਟੀਮਾਂ ਨੇ ਉਲੰਪਿਕ ਦੀ ਟਿਕਟ ਕਟਾਈ

0
154

ਨਾਸਾਓ (ਬਹਾਮਾਸ) : ਭਾਰਤੀ ਮਹਿਲਾ ਅਤੇ ਪੁਰਸ਼ਾਂ ਦੀਆਂ 4¿400 ਮੀਟਰ ਰਿਲੇਅ ਟੀਮਾਂ ਨੇ ਇੱਥੇ ਵਿਸ਼ਵ ਐਥਲੈਟਿਕਸ ਰੀਲੇਅ ’ਚ ਦੂਜੇ ਦੌਰ ਦੀ ਹੀਟਸ ’ਚ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਉਲੰਪਿਕ ਲਈ ਕੁਆਲੀਫਾਈ ਕਰ ਲਿਆ। ਰੂਪਲ ਚੌਧਰੀ, ਐੱਮ ਆਰ ਪੂਵੰਮਾ, ਜਯੋਤਿਕਾ ਸ੍ਰੀਡਾਂਡੀ ਅਤੇ ਸੁਭਾ ਵੈਂਕਟੇਸ਼ਨ ਨੇ ਤਿੰਨ ਮਿੰਟ 29.35 ਸਕਿੰਟ ਦਾ ਸਮਾਂ ਲਿਆ। ਉਨ੍ਹਾਂ ਨੇ ਪਹਿਲੀ ਹੀਟ ’ਚ ਜਮਾਇਕਾ (3:28.54) ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਪੈਰਿਸ ਦੀ ਟਿਕਟ ਪ੍ਰਾਪਤ ਕੀਤੀ। ਅਨਸ ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਤੇ ਅਮੋਲ ਜੈਕਬ ਦੀ ਪੁਰਸ਼ਾਂ ਦੀ ਟੀਮ ਨੇ 3 ਮਿੰਟ 3.23 ਸਕਿੰਟ ਦੇ ਸਮੇਂ ਨਾਲ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਕੁਆਲੀਫਾਈ ਕੀਤਾ। ਉਲੰਪਿਕ ਖੇਡਾਂ 26 ਜੁਲਾਈ ਤੋਂ 11 ਅਗਸਤ ਤੱਕ ਹੋਣੀਆਂ ਹਨ।

LEAVE A REPLY

Please enter your comment!
Please enter your name here