ਅੰਮਿ੍ਰਤਸਰ ਤੋਂ ਦਸਵਿੰਦਰ ਕੌਰ ਨੇ ਨਾਮਜ਼ਦਗੀ ਭਰੀ

0
143

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਸੀ ਪੀ ਆਈ ਤੇ ਸੀ ਪੀ ਐੱਮ ਦੇ ਸਾਂਝੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਦਾਖਲ ਕੀਤੇ।ਇਸ ਸਮੇਂ ਉਹਨਾ ਨਾਲ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ, ਸੀ ਪੀ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੋਂ ਇਲਾਵਾ ਅਮਰਜੀਤ ਸਿੰਘ ਆਸਲ ਤੇ ਸੁੱਚਾ ਸਿੰਘ ਅਜਨਾਲਾ ਵੀ ਸਨ। ਇਸ ਤੋਂ ਪਹਿਲ਼ਾਂ ਬੰਤ ਬਰਾੜ ਨੇ ਕਿਹਾ ਕਿ ਦੇਸ਼ ਵਿੱਚ ਅਗਲੀ ਸਰਕਾਰ ‘ਇੰਡੀਆ’ ਗਠਜੋੜ ਦੀ ਬਣਨ ਜਾ ਰਹੀ ਹੈ ਤੇ ਦੇਸ਼ ਭਰ ਦੀ ਜਨਤਾ ਨੇ ਫਿਰਕਾਪ੍ਰਸਤ ਭਾਜਪਾਈਆਂ ਨੂੰ ਇਸ ਵਾਰੀ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕਰ ਲਿਆ ਹੈ। ਉਹਨਾ ਕਿਹਾ ਕਿ ਫਿਰਕਾਪ੍ਰਸਤ ਪਾਰਟੀਆਂ ਦਾ ਏਜੰਡਾ ਇਸ ਵਾਰੀ ਪੂਰੀ ਤਰ੍ਹਾਂ ਫੇਲ ਹੋ ਕੇ ਰਹਿ ਗਿਆ ਹੈ ਤੇ ਪਹਿਲੇ ਦੋ ਗੇੜਾਂ ਦੇ ਜੋ ਸਰਵੇ ਸਾਹਮਣੇ ਆ ਰਹੇ ਹਨ, ਉਹਨਾਂ ਭਾਜਪਾ ਨੂੰ ਹਾਸ਼ੀਏ ’ਤੇ ਰੱਖਿਆ ਹੈ। ਰਾਜਨੀਤੀ ਹਮੇਸ਼ਾ ਮੁੱਦਿਆ ਦੀ ਹੋਣੀ ਚਾਹੀਦੀ ਹੈ ਤੇ ਮੁੱਦੇ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਤੇ ਫਿਰਕਾਪ੍ਰਸਤੀ ਦੇ ਮੁੱਖ ਹਨ, ਜਿਹਨਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।ਉਹਨਾ ਕਿਹਾ ਕਿ ਖੱਬੀਆਂ ਧਿਰਾਂ ਨੇ ਹਮੇਸ਼ਾ ਹੀ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਤੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਯੋਗਦਾਨ ਖੱਬੇ-ਪੱਖੀ ਲੀਡਰਾਂ ਨੇ ਹੀ ਪਾਇਆ ਹੈ। ਸੀ ਪੀ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਕਿਹਾ ਕਿ ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਸੀ ਪੀ ਆਈ ਤੇ ਸੀ ਪੀ ਐੱਮ ਦੇ ਸਾਂਝੇ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਮਿਹਨਤ ਕੀਤੀ ਜਾਵੇਗੀ।ਇਸ ਸਮੇਂ ਗੁਰਨਾਮ ਕੌਰ, ਵਿਜੇ ਕੁਮਾਰ, ਨਰਿੰਦਰ ਬੱਲ, ਪ੍ਰੋਫੈਸਰ ਬਲਦੇਵ ਸਿੰਘ ਵੇਰਕਾ, ਕੁਲਵੰਤ ਰਾਏ ਬਾਵਾ, ਰਾਜੇਸ਼ ਕੁਮਾਰ, ਊਸ਼ਾ ਰਾਣੀ, ਬ੍ਰਹਮਦੇਵ, ਸ਼ਮਸ਼ੇਰ ਨਾਥ, ਵਿਜੇ ਕੁਮਾਰ ਛੇਹਰਟਾ, ਰਾਕੇਸ਼ ਹਾਂਡਾ, ਜਸਬੀਰ ਸਿੰਘ ਤੇ ਹਰੀਸ਼ ਕੈਲੇ ਕੇਨਰਾ ਬੈਂਕ ਵੀ ਮੌਜੂਦ ਸਨ।

LEAVE A REPLY

Please enter your comment!
Please enter your name here