ਮੈਲਬੋਰਨ : ਆਸਟਰੇਲੀਆਈ ਪੁਲਸ ਨੇ ਭਾਰਤ ਦੇ 22 ਸਾਲਾ ਐੱਮ ਟੈੱਕ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦੇ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ’ਤੇ ਹਰਿਆਣਾ ਦੇ ਕਰਨਾਲ ਵਾਸੀ ਨੌਜਵਾਨ ਨਵਜੀਤ ਸੰਧੂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਅਭਿਜੀਤ ਏ (26) ਅਤੇ ਰੌਬਿਨ ਗਾਰਟਨ (27) ਨੂੰ ਮੰਗਲਵਾਰ ਨਿਊ ਸਾਊਥ ਵੇਲਜ਼ ਦੇ ਮੈਲਬੋਰਨ ਸ਼ਹਿਰ ਤੋਂ ਗਿ੍ਰਫਤਾਰ ਕੀਤਾ ਗਿਆ ਅਤੇ ਪੁਲਸ ਉਨ੍ਹਾਂ ਨੂੰ ਵਿਕਟੋਰੀਆ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਦੋਵੇਂ ਹਰਿਆਣਾ ਨਾਲ ਸੰਬੰਧਤ ਹਨ। ਨੋਬਲ ਪਾਰਕ ਵਾਸੀ ਨਵਜੀਤ ਸੰਧੂ ਦੀ ਸ਼ਨਿਚਰਵਾਰ ਦੇਰ ਰਾਤ ਮੈਲਬੋਰਨ ਦੇ ਦੱਖਣ-ਪੂਰਬ ਦੇ ਓਰਮੰਡ ’ਚ ਘਰ ’ਚ ਹੱਤਿਆ ਕਰਨ ਤੋਂ ਬਾਅਦ ਦੋਵੇਂ ਭਰਾ ਫਰਾਰ ਸਨ। ਇਸ ਦੌਰਾਨ 30 ਸਾਲਾ ਵਿਅਕਤੀ ਵੀ ਜ਼ਖਮੀ ਹੋ ਗਿਆ ਸੀ।





