ਜਲੇਬੀ ਬਾਬਾ ਦੀ ਮੌਤ

0
168

ਫਤਿਹਾਬਾਦ : ਜਬਰ-ਜ਼ਨਾਹ ਦੇ ਕਈ ਮਾਮਲਿਆਂ ’ਚ ਹਿਸਾਰ ਦੀ ਕੇਂਦਰੀ ਜੇਲ੍ਹ-2 ’ਚ ਸਜ਼ਾ ਕੱਟ ਰਹੇ ਟੋਹਾਣਾ ਦੇ ਅਮਰਪੁਰੀ ਉਰਫ ਜਲੇਬੀ ਬਾਬਾ ਉਰਫ ਬਿੱਲੂ (49) ਦੀ ਮੰਗਲਵਾਰ ਰਾਤ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਮਰਪੁਰੀ ਮੂਲ ਰੂਪ ’ਚ ਮਾਨਸਾ ਦਾ ਸੀ। ਕਈ ਸਾਲ ਪਹਿਲਾਂ ਉਹ ਟੋਹਾਣਾ ਆ ਗਿਆ ਸੀ ਤੇ ਜਲੇਬੀ ਦੀ ਰੇਹੜੀ ਲਾਉਂਦਾ ਸੀ। ਬਾਅਦ ’ਚ ਉਹ ਬਾਬਾ ਬਣ ਗਿਆ ਅਤੇ ਇੱਕ ਆਸ਼ਰਮ ਬਣਾ ਲਿਆ। 2017 ’ਚ ਉਹ ਸੁਰਖੀਆਂ ’ਚ ਆਇਆ, ਜਦੋਂ ਸੌ ਤੋਂ ਵੱਧ ਔਰਤਾਂ ਨੇ ਉਸ ’ਤੇ ਇਲਾਜ ਅਤੇ ਉਪਦੇਸ਼ ਦੌਰਾਨ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਚਾਹ ਪਿਲਾਉਣ ਅਤੇ ਬੇਹੋਸ਼ ਹੋਣ ’ਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ।

LEAVE A REPLY

Please enter your comment!
Please enter your name here