ਦੋ ਮਹਿਲਾ ਸੈਲਾਨੀਆਂ ਨੂੰ ਫੌਜ ਨੇ ਬਚਾਇਆ

0
238

ਸੋਲਨ : ਭਾਰਤੀ ਹਵਾਈ ਫੌਜ ਨੇ ਸ਼ਨੀਵਾਰ ਸਵੇਰੇ ਸਿਰਮੌਰ ਦੇ ਟਰੈਕਿੰਗ ਰੂਟ ’ਤੇ ਸੰਘਣੇ ਜੰਗਲਾਂ ’ਚੋਂ ਆਪਣੇ ਚੀਤਾ ਹੈਲੀਕਾਪਟਰ ’ਚ ਦੋ ਪਰਵਾਸੀ ਭਾਰਤੀ ਮਹਿਲਾ ਸੈਲਾਨੀਆਂ ਨੂੰ ਬਚਾਇਆ। ਉਹ ਸ਼ੁੱਕਰਵਾਰ ਨੂੰ ਇਸ ਟਰੈਕ ’ਤੇ ਨਿਕਲੀਆਂ ਸਨ, ਪਰ ਰਾਹ ਵਿੱਚ ਫਸ ਗਈਆਂ। ਉਨ੍ਹਾਂ ਵਿੱਚੋਂ ਇੱਕ, ਜੋ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਸੀ, ਦੀ ਹਾਲਤ ਖਰਾਬ ਹੋ ਗਈ। ਪੁਲਸ ਨੂੰ ਸ਼ੁੱਕਰਵਾਰ ਸ਼ਾਮ 4 ਵਜੇ ਦੋਵਾਂ ਬਾਰੇ ਸੂਚਨਾ ਮਿਲੀ ਸੀ। ਇਨ੍ਹਾਂ ਦੀ ਪਛਾਣ ਰਿਚਾ ਅਭੈ ਸੋਨਾਵਨੇ ਅਤੇ ਸੋਨੀਆ ਰਤਨ ਵਜੋਂ ਹੋਈ ਹੈ। ਇਸ ਵੇਲੇ ਦੋਵੇਂ ਅਮਰੀਕੀ ਨਾਗਰਿਕ ਹਨ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਭੇਜ ਦਿੱਤਾ ਗਿਆ।

LEAVE A REPLY

Please enter your comment!
Please enter your name here