ਚੋਣਾਂ ’ਚ ਮੋਦੀ ਦੇ ਟੇਵੇ ਦੀ ਚਰਚਾ

0
128

ਨਵੀਂ ਦਿੱਲੀ : ਤੁਹਾਡਾ ਪ੍ਰਧਾਨ ਮੰਤਰੀ ਕੌਣ ਬਣਨ ਜਾ ਰਿਹਾ ਹੈ? ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਭਾਜਪਾ ਤੇ ਉਸ ਦੇ ਹਮਾਇਤੀਆਂ ਨੂੰ ਇਹ ਸਵਾਲ ਪੁੱਛਿਆ ਤੇ ਕਿਹਾ ਕਿ ਜੇ ਭਾਜਪਾ ਮੁੜ ਸੱਤਾ ਵਿਚ ਆਉਦੀ ਹੈ ਤਾਂ ਅਮਿਤ ਸ਼ਾਹ ਪ੍ਰਧਾਨ ਮੰਤਰੀ ਬਣਨਗੇ, ਨਰਿੰਦਰ ਮੋਦੀ ਨਹੀਂ, ਕਿਉਕਿ ਉਨ੍ਹਾ ਸਤੰਬਰ 2025 ਵਿਚ 75 ਸਾਲ ਦੀ ਉਮਰ ਹੋ ਜਾਣ ’ਤੇ ਰਿਟਾਇਰ ਹੋ ਜਾਣਾ ਹੈ।
ਸ਼ੁੱਕਰਵਾਰ ਤਿਹਾੜ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫਤਰ ਵਿਚ ਪੈ੍ਰੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾਭਾਜਪਾਈ ਪੁੱਛਦੇ ਹਨ ਕਿ ਇੰਡੀਆ ਗੱਠਜੋੜ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਤੁਹਾਡਾ ਉਮੀਦਵਾਰ ਕੌਣ ਹੈ? ਮੈਂ ਭਾਜਪਾ ਨੂੰ ਪੁੱਛਦਾ ਹਾਂ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਬਣੇਗਾ? ਮੋਦੀ ਅਗਲੇ ਸਾਲ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ। ਉਨ੍ਹਾ ਨਿਯਮ ਬਣਾਇਆ ਸੀ ਕਿ 75 ਸਾਲ ਦੇ ਹੋ ਜਾਣ ਤੋਂ ਬਾਅਦ ਪਾਰਟੀ ਮੈਂਬਰ ਰਿਟਾਇਰ ਹੋ ਜਾਵੇਗਾ। ਉਹ ਖੁਦ ਅਗਲੇ ਸਾਲ ਰਿਟਾਇਰ ਹੋ ਰਹੇ ਹਨ। ਇਸ ਕਰਕੇ ਮੈਂ ਭਾਜਪਾ ਨੂੰ ਪੁੱਛਦਾ ਹਾਂ ਕਿ ਤੁਸੀਂ ਕਿਸ ਨੂੰ ਪ੍ਰਧਾਨ ਮੰਤਰੀ ਬਣਾਉਣਾ? ਮੋਦੀ ਦੀਆਂ ਗਰੰਟੀਆਂ ਕੌਣ ਪੂਰੀਆਂ ਕਰੇਗਾ? ਕੀ ਅਮਿਤ ਸ਼ਾਹ ਕਰਨਗੇ? ਜਦੋਂ ਤੁਸੀਂ ਵੋਟ ਪਾਉਣ ਜਾਓ ਤਾਂ ਚੇਤੇ ਰੱਖਣਾ ਸ਼ਾਹ ਨੂੰ ਪਾ ਰਹੇ ਹੋ, ਮੋਦੀ ਨੂੰ ਨਹੀਂ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਮਿਸ਼ਨ ਸ਼ੁਰੂ ਕੀਤਾ ਹੈ, ‘ਇਕ ਦੇਸ਼-ਇਕ ਨੇਤਾ।’ ਮੋਦੀ ਦੇਸ਼ ਦੇ ਸਾਰੇ ਨੇਤਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਸਾਰੇ ਭਾਜਪਾ ਨੇਤਾਵਾਂ ਨੂੰ ਲਾਂਭੇ ਕਰ ਦਿੱਤਾ ਜਾਵੇਗਾ, ਜੇ ਉਹ ਚੋਣ ਜਿੱਤ ਗਏ ਤਾਂ ਇਹ ਲਿਖ ਲਵੋ ਕਿ ਕੁਝ ਦਿਨਾਂ ਬਾਅਦ ਮਮਤਾ, ਤੇਜਸਵੀ, ਸਟਾਲਿਨ, ਵਿਜਯਨ, ਊਧਵ ਅਤੇ ਸਾਰੇ ਵਿਰੋਧੀ ਨੇਤਾ ਜੇਲ੍ਹ ’ਚ ਹੋਣਗੇ। ਉਨ੍ਹਾ ਇਹ ਵੀ ਕਿਹਾ ਕਿ ਮੋਦੀ ਨੇ ਐੱਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸ਼ਿਵਰਾਜ ਚੌਹਾਨ, ਵਸੰੁਧਰਾ ਰਾਜੇ, ਮਨੋਹਰ ਲਾਲ ਖੱਟਰ ਤੇ ਰਮਨ ਸਿੰਘ ਵਰਗਿਆਂ ਨੂੰ ਨਿਪਟਾ ਦਿੱਤਾ ਤੇ ਅਗਲੀ ਵਾਰੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਹੈ। ਜੇ ਚੋਣਾਂ ਜਿੱਤ ਗਏ ਤਾਂ ਦੋ ਮਹੀਨਿਆਂ ਵਿਚ ਉਨ੍ਹਾ ਨੂੰ ਬੇਦਖਲ ਕਰ ਦਿੱਤਾ ਜਾਵੇਗਾ। ਪਹਿਲਾ ਨੰਬਰ ਉਨ੍ਹਾ ਦਾ ਹੀ ਲੱਗਣਾ।
ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਵੀ ਹੈਦਰਾਬਾਦ ’ਚ ਪ੍ਰੈੱਸ ਕਾਨਫਰੰਸ ਵਿਚ ਮੋਦੀ ਨੂੰ ਪੁੱਛਿਆ ਕਿ ਕੀ ਉਹ 75 ਸਾਲ ਦੇ ਹੋਣ ਤੋਂ ਬਾਅਦ ਰਿਟਾਇਰ ਹੋ ਜਾਣਗੇ, ਜਿਵੇਂ ਅਡਵਾਨੀ, ਜੋਸ਼ੀ ਤੇ ਹੋਰਨਾਂ ਆਗੂਆਂ ਨੂੰ ਧੱਕੇ ਨਾਲੇ ਰਿਟਾਇਰ ਕੀਤਾ ਸੀ।
ਇਸ ਦੌਰਾਨ ਅਮਿਤ ਸ਼ਾਹ ਨੇ ਹੈਦਰਾਬਾਦ ਵਿਚ ਪ੍ਰੈੱਸ ਕਾਨਫਰੰਸ ਲਾ ਕੇ ਕਿਹਾਮੈਂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਨੂੰ ਮੋਦੀ ਜੀ ਦੇ 75 ਸਾਲ ਦੇ ਹੋਣ ਬਾਰੇ ਖੁਸ਼ ਹੋਣ ਦੀ ਲੋੜ ਨਹੀਂ। ਭਾਜਪਾ ਦੇ ਸੰਵਿਧਾਨ ਵਿਚ ਇਹ ਨਹੀਂ ਲਿਖਿਆ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਉਹ ਪ੍ਰਧਾਨ ਮੰਤਰੀ ਬਣਨਗੇ ਤੇ ਪੂਰੀ ਮਿਆਦ ਪੁਗਾਉਣਗੇ। ਭਾਜਪਾ ਵਿਚ ਇਸ ਬਾਰੇ ਕੋਈ ਭੰਬਲਭੂਸਾ ਨਹੀਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ 4 ਜੂਨ ਨੂੰ ਕੇਂਦਰ ’ਚ ਬਣਨ ਵਾਲੀ ਇੰਡੀਆ ਗੱਠਜੋੜ ਸਰਕਾਰ ਦਾ ਹਿੱਸਾ ਹੋਵੇਗੀ। ਉਨ੍ਹਾ ਕਿਹਾਮੈਂ ਹਰ ਥਾਂ ਕਿਹਾ ਸੀ, ਕੇਜਰੀਵਾਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੋਚ ਹੈ। ਤੁਸੀਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕਰ ਸਕਦੇ ਹੋ, ਪਰ ਇੱਕ ਵਿਚਾਰ ਨਹੀਂ। ਦਿੱਲੀ ਦੇ ਇਨਕਲਾਬੀ ਲੋਕਾਂ ਦਾ ਧੰਨਵਾਦ, ਜੋ ਔਖੇ ਸਮੇਂ ’ਚ ਪਾਰਟੀ ਦੇ ਨਾਲ ਖੜੇ ਹਨ। ਉਨ੍ਹਾ ਕਿਹਾ ਕਿ ਚੋਣਾਂ ’ਚ ਸਿਰਫ 20 ਦਿਨ ਬਾਕੀ ਹਨ, ਇਸ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ’ਚ ਭਾਜਪਾ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਸਾਰੀਆਂ 13 ਸੀਟਾਂ ‘ਆਪ’ ਦੇ ਹਿੱਸੇ ਜਾਣਗੀਆਂ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵਿਚ ਪੂਜਾ ਕੀਤੀ। ਉਨ੍ਹਾ ਨਾਲ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਸਮੇਤ ਪਾਰਟੀ ਦੇ ਕਈ ਨੇਤਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here