ਰਾਂਚੀ : ਈ ਡੀ ਨੇ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਪੁੱਛ-ਪੜਤਾਲ ਲਈ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਅਤੇ ਕਾਂਗਰਸ ਆਗੂ ਆਲਮਗੀਰ ਆਲਮ ਨੂੰ 14 ਮਈ ਲਈ ਸੰਮਨ ਭੇਜੇ ਹਨ। ਜਾਂਚ ਏਜੰਸੀ ਨੇ ਪਿਛਲੇ ਹਫਤੇ ਆਲਮ ਦੇ ਨਿੱਜੀ ਸਕੱਤਰ ਅਤੇ ਪ੍ਰਦੇਸ਼ ਪ੍ਰਸ਼ਾਸਕੀ ਸੇਵਾ ਦੇ ਅਧਿਕਾਰੀ ਸੰਜੀਵ ਕੁਮਾਰ ਲਾਲ ਅਤੇ ਉਸ ਦੇ ਨੌਕਰ ਜਹਾਂਗੀਰ ਆਲਮ ਨੂੰ ਉਸ ਸਮੇਂ ਗਿ੍ਰਫਤਾਰ ਕੀਤਾ ਸੀ ਜਦੋਂ ਉਨ੍ਹਾਂ ਨਾਲ ਸੰਬੰਧਤ ਇਕ ਫਲੈਟ ’ਚੋਂ 32 ਕਰੋੜ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਹੋਈ ਸੀ।
ਦਿੱਲੀ ਦੇ ਦੋ ਹਸਪਤਾਲਾਂ ਨੂੰ ਬੰਬ ਦੀ ਧਮਕੀ
ਨਵੀਂ ਦਿੱਲੀ : 150 ਤੋਂ ਵੱਧ ਸਕੂਲਾਂ ਨੂੰ ਬੰਬ ਦੀ ਧਮਕੀ ਤੋਂ ਬਾਅਦ ਐਤਵਾਰ ਦਿੱਲੀ ਦੇ ਦੋ ਹਸਪਤਾਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੁਲਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਐਮ ਕੇ ਮੀਨਾ ਨੇ ਕਿਹਾ ਕਿ ਬੁਰਾਰੀ ਹਸਪਤਾਲ ਨੂੰ ਬੰਬ ਦੀ ਧਮਕੀ ਬਾਰੇ ਇੱਕ ਈਮੇਲ ਮਿਲੀ ਸੀ। ਸਥਾਨਕ ਪੁਲਸ, ਬੰਬ ਸਕੁਐਡ, ਡੌਗ ਸਕੁਐਡ ਮੌਕੇ ’ਤੇ ਪਹੁੰਚੇ। ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਸੰਜੇ ਗਾਂਧੀ ਹਸਪਤਾਲ ਨੂੰ ਵੀ ਬੰਬ ਦੀ ਧਮਕੀ ਮਿਲੀ।