ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ

0
187

ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਦਾਅਵਾ ਕੀਤਾ ਕਿ ਸ਼ਨਿੱਚਰਵਾਰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹੈਲੀਕਾਪਟਰ ਦੀ ਬਿਹਾਰ ਦੇ ਸਮਸਤੀਪੁਰ ਵਿਚ ਤਲਾਸ਼ੀ ਲਈ ਗਈ, ਜਦੋਂਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੇ ਆਗੂਆਂ ਨੂੰ ਘੁੰਮਣ-ਫਿਰਨ ਦੀ ਪੂਰੀ ਆਜ਼ਾਦੀ ।
ਖੜਗੇ ਨੇ ਬਿਹਾਰ ਦੇ ਸਮਸਤੀਪੁਰ ਤੇ ਮੁਜ਼ੱਫਰਨਗਰ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਆਗੂ ਰਾਜੇਸ਼ ਰਾਠੌੜ ਨੇ ਐਕਸ ’ਤੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਪਹਿਲਾਂ ਕੇਰਲਾ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਜਦੋਂਕਿ ਹੁਣ ਬਿਹਾਰ ਦੇ ਸਮਸਤੀਪੁਰ ਵਿਚ ਪਾਰਟੀ ਪ੍ਰਧਾਨ ਖੜਗੇ ਦਾ ਹੈਲੀਕਾਪਟਰ ਚੋਣ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਗਿਆ ਹੈ। ਰਾਠੌੜ ਨੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਬਿਹਾਰ ਦੀ ਮੁੱਖ ਚੋਣ ਅਧਿਕਾਰੀ ਖੁਦ ਖੜਗੇ ਦੇ ਹੈਲੀਕਾਪਟਰ ਦੀ ਤਲਾਸ਼ੀ ਲੈ ਰਹੀ ਹੈ। ਰਾਠੌੜ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਐੱਨ ਡੀ ਏ ਦੇ ਸਿਖਰਲੇ ਲੀਡਰਾਂ ਦੇ ਹੈਲੀਕਾਪਟਰਾਂ ਦੀ ਵੀ ਇਸੇ ਤਰ੍ਹਾਂ ਤਲਾਸ਼ੀ ਲਈ ਜਾਂਦੀ ਹੈ।

LEAVE A REPLY

Please enter your comment!
Please enter your name here