ਗਾਜ਼ਾ ’ਤੇ ਹਮਲੇ ’ਚ ਸਾਬਕਾ ਭਾਰਤੀ ਕਰਨਲ ਦੀ ਮੌਤ

0
188

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੇ ਸੇਵਾਮੁਕਤ ਭਾਰਤੀ ਕਰਨਲ ਦੀ ਗਾਜ਼ਾ ਦੇ ਰਫਾਹ ਸ਼ਹਿਰ ’ਚ ਹੋਏ ਹਮਲੇ ’ਚ ਮੌਤ ਹੋ ਗਈ। 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਕਰਮਚਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਕਰਨਲ ਵੈਭਵ ਅਨਿਲ ਕਾਲੇ, ਜਿਨ੍ਹਾ ਸਾਲ 2022 ’ਚ ਭਾਰਤੀ ਫੌਜ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ, ਨੂੰ ਦੋ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਡੀ ਐੱਸ ਐੱਸ ਵਿਭਾਗ ’ਚ ਸਕਿਉਰਟੀ ਕੋਆਰਡੀਨੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾ ਭਾਰਤੀ ਫੌਜ ’ਚ 11 ਜੰਮੂ ਅਤੇ ਕਸ਼ਮੀਰ ਰਾਈਫਲਜ਼ ’ਚ ਸੇਵਾ ਕੀਤੀ ਸੀ।

LEAVE A REPLY

Please enter your comment!
Please enter your name here