110 ਦਿਨਾਂ ’ਚ 200 ਹਵਾਈ ਯਾਤਰਾਵਾਂ

0
119

ਨਵੀਂ ਦਿੱਲੀ : ਦੇਸ਼ ਦੇ ਕਈ ਰਾਜਾਂ ਨੂੰ ਜਾਣ ਵਾਲੀਆਂ ਉਡਾਣਾਂ ’ਚ ਯਾਤਰੀਆਂ ਦੇ ਹੈਂਡ ਬੈਗ ਵਿੱਚੋਂ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ’ਚ 40 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜੇਸ਼ ਕਪੂਰ ਵਜੋਂ ਹੋਈ ਹੈ। ਉਸ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਲਗਭਗ 110 ਦਿਨਾਂ ਦੇ ਅੰਦਰ ਘੱਟੋ-ਘੱਟ 200 ਹਵਾਈ ਯਾਤਰਾਵਾਂ ਕੀਤੀਆਂ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁਲਸ ਨੇ ਦੱਸਿਆ ਕਿ ਕਪੂਰ ਨੂੰ ਪਹਾੜਗੰਜ ਤੋਂ ਗਿ੍ਰਫਤਾਰ ਕੀਤਾ ਗਿਆ। ਮੁਲਜ਼ਮ 46 ਸਾਲਾ ਸ਼ਰਦ ਜੈਨ ਨੂੰ ਗਹਿਣੇ ਵੇਚਣਾ ਚਾਹੁੰਦਾ ਸੀ। ਪੁਲਸ ਨੇ ਜੈਨ ਨੂੰ ਵੀ ਕਾਬੂ ਕਰ ਲਿਆ।

LEAVE A REPLY

Please enter your comment!
Please enter your name here