ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਯੁੱਧਿਆ ਦੇ ਰਾਮ ਮੰਦਰ ’ਚ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਲਈ ਸ਼ੁਭ ਸਮੇਂ ਦਾ ਐਲਾਨ ਕਰਨ ਵਾਲੇ ਪੰਡਤ ਗਣੇਸ਼ਵਰ ਸ਼ਾਸਤਰੀ, ਪਟੇਲ ਸੰਘ ਦੇ ਪੁਰਾਣੇ ਵਰਕਰ ਤੇ ਪਿਛੜੇ ਵਰਗ ਦੇ ਬੈਜਨਾਥ ਪਟੇਲ ਵੀ ਨਾਲ ਸਨ। ਭਾਜਪਾ ਤੇ ਸਹਿਯੋਗੀ ਦਲਾਂ ਦੇ ਪ੍ਰਮੁੱਖ ਨੇਤਾ ਦੇਸ਼ ਭਰ ਤੋਂ ਵਾਰਾਨਸੀ ਪੁੱਜੇ ਹੋਏ ਸਨ।