ਨਵੀਂ ਦਿੱਲੀ : ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ’ਚ ਪੀੜਤ ਗੈਰ-ਮੁਸਲਮ ਪਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਨਾਗਰਿਕਤਾ (ਸੋਧ) ਕਾਨੂੰਨ (ਸੀ ਏ ਏ) ਤਹਿਤ ਬੁੱਧਵਾਰ ਸਭ ਤੋਂ ਪਹਿਲਾਂ 14 ਵਿਅਕਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ 14 ਨਾਗਰਿਕਤਾ ਸਰਟੀਫਿਕੇਟ ਸੌਂਪੇ।
ਤਿੰਨ ਦਿਨ ਲੂ ਦੇ
ਲੁਧਿਆਣਾ : ਮੌਸਮ ਵਿਭਾਗ ਮੁਤਾਬਕ 16 ਤੋਂ 18 ਮਈ ਤੱਕ ਪੰਜਾਬ ਦੇ ਕਈ ਹਿੱਸਿਆਂ ’ਚ ਤੇਜ਼ ਲੂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਮੌਸਮ ਵਿਭਾਗ ਨੇ ਤੇਜ਼ ਲੂ ਚੱਲਣ ਬਾਰੇ ਔਰੇਂਜ ਅਲਰਟ ਵੀ ਜਾਰੀ ਕੀਤਾ ਹੈ।
ਗੈਂਗਸਟਰ ਚਿੰਟੂ ਗਿ੍ਰਫਤਾਰ
ਜਲੰਧਰ : ਜਲੰਧਰ ਪੁਲਸ ਨੇ 9 ਮਹੀਨਿਆਂ ਤੋਂ ਫਰਾਰ ਗੈਂਗਸਟਰ ਨਵੀਨ ਸੈਣੀ ਉਰਫ ਚਿੰਟੂ ਨੂੰ ਗਿ੍ਰਫਤਾਰ ਕੀਤਾ ਹੈ। ਉਸ ਦੇ ਵਿੱਕੀ ਗੌਂਡਰ ਗਰੋਹ ਨਾਲ ਸੰਬੰਧ ਹਨ। ਉਸ ਕੋਲੋਂ ਪੁੱਛ-ਪੜਤਾਲ ਦੌਰਾਨ ਪੰਜ ਹਥਿਆਰ ਬਰਾਮਦ ਹੋਏ ਹਨ।
ਸਚਿਨ ਦੇ ਗਾਰਡ ਵੱਲੋਂ ਖੁਦਕੁਸ਼ੀ
ਜਲਗਾਓਂ (ਮਹਾਰਾਸ਼ਟਰ) : ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਨਾਲ ਜੁੜੇ ਸਟੇਟ ਰਿਜ਼ਰਵ ਪੁਲਸ ਬਲ ਦੇ ਜਵਾਨ ਪ੍ਰਕਾਸ਼ ਕਪਡੇ (39) ਨੇ ਜਾਮਨੇਰ ਸ਼ਹਿਰ ’ਚ ਆਪਣੇ ਜੱਦੀ ਘਰ ’ਚ ਮੰਗਲਵਾਰ ਰਾਤ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ। ਉਹ ਛੁੱਟੀ ’ਤੇ ਸੀ। ਖੁਦਕੁਸ਼ੀ ਦੇ ਕਾਰਨਾਂ ਦਾ ਫੌਰੀ ਤੌਰ ’ਤੇ ਪਤਾ ਨਹੀਂ ਲੱਗਾ।
ਕਾਨਪੁਰ ਦੇ ਸਕੂਲਾਂ ਨੂੰ ਧਮਕੀ
ਕਾਨਪੁਰ : ਇੱਥੋਂ ਦੇ 10 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਨਾਲ ਦਹਿਸ਼ਤ ਫੈਲ ਗਈ। ਜਾਂਚ ਵਿਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।


