ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨੀ ਇਲੈਕਟਿ੍ਰਕ ਵਾਹਨਾਂ, ਬੈਟਰੀਆਂ, ਸਟੀਲ, ਸੋਲਰ ਸੈੱਲ ਅਤੇ ਐਲੂਮੀਨੀਅਮ ’ਤੇ ਭਾਰੀ ਟੈਕਸ ਲਗਾ ਦਿੱਤਾ ਹੈ। ਉਨ੍ਹਾ ਕਿਹਾ ਕਿ ਇਹ ਕਦਮ ਇਹ ਯਕੀਨੀ ਬਣਾਏਗਾ ਕਿ ਅਮਰੀਕੀ ਕਾਮਿਆਂ ’ਤੇ ਚੀਨੀ ਕਾਰੋਬਾਰ ਦਾ ਅਸਰ ਨਾ ਪਵੇ। ਚੀਨ ਤੋਂ ਆਉਣ ਵਾਲੇ ਇਲੈਕਟਿ੍ਰਕ ਵਾਹਨਾਂ ’ਤੇ 100 ਫੀਸਦੀ ਡਿਊਟੀ, ਸੈਮੀਕੰਡਕਟਰਾਂ ’ਤੇ 50 ਫੀਸਦੀ ਡਿਊਟੀ ਅਤੇ ਹਰ ਇਲੈਕਟਿ੍ਰਕ ਵਾਹਨ ਦੀ ਬੈਟਰੀ ’ਤੇ 25 ਫੀਸਦੀ ਡਿਊਟੀ ਲਗਾਈ ਗਈ ਹੈ।


