ਅਮਰੀਕਾ ਇਜ਼ਰਾਈਲ ਨੂੰ ਇਕ ਅਰਬ ਡਾਲਰ ਦੇ ਹਥਿਆਰ ਦੇਵੇਗਾ

0
208

ਵਾਸ਼ਿੰਗਟਨ : ਬਾਇਡਨ ਪ੍ਰਸ਼ਾਸਨ ਨੇ ਮੁੱਖ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰ ਅਤੇ ਗੋਲਾ-ਬਾਰੂਦ ਭੇਜੇਗਾ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਹਥਿਆਰਾਂ ਦੀ ਇਹ ਖੇਪ ਕਦੋਂ ਭੇਜੀ ਜਾਵੇਗੀ। ਇਸ ਮਹੀਨੇ ਦੇ ਸ਼ੁਰੂ ਵਿਚ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 2,000 ਪੌਂਡ ਦੀ ਕੀਮਤ ਦੇ 3,500 ਬੰਬਾਂ ਦੀ ਖੇਪ ਭੇਜਣ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਇਹ ਖੁਲਾਸਾ ਹੋਇਆ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਹਥਿਆਰਾਂ ਦੀ ਪਹਿਲੀ ਖੇਪ ਭੇਜ ਰਿਹਾ ਹੈ।

LEAVE A REPLY

Please enter your comment!
Please enter your name here