ਦੇਵੇਗੌੜਾ ਵੱਲੋਂ ਜਨਮ ਦਿਨ ਨਾ ਮਨਾਉਣ ਦਾ ਫੈਸਲਾ

0
195

ਬੇਂਗਲੁਰੂ : ਜਨਤਾ ਦਲ (ਸੈਕੂਲਰ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ (91), ਜਿਨ੍ਹਾ ਦਾ ਪੋਤਾ ਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਜਿਨਸੀ ਸੋਸ਼ਣ ਦੇ ਕਈ ਮਾਮਲਿਆਂ ’ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ, ਨੇ ਵੀਰਵਾਰ ਕਿਹਾ ਕਿ ਉਹ 18 ਮਈ ਨੂੰ ਆਪਣਾ ਜਨਮ ਦਿਨ ਨਹੀਂ ਮਨਾਉਣਗੇ।
ਦੇਵਗੌੜਾ ਨੇ ਆਪਣੇ ਪ੍ਰਸੰਸਕਾਂ, ਪਾਰਟੀ ਵਰਕਰਾਂ ਤੇ ਸ਼ੁਭਚਿੰਤਕਾਂ ਨੂੰ ਕੀਤੀ ਅਪੀਲ ’ਚ ਕਿਹਾਇਸ 18 ਮਈ ਨੂੰ ਮੈਂ 91 ਸਾਲਾਂ ਦਾ ਹੋ ਜਾਵਾਂਗਾ ਅਤੇ ਉੁਮਰ ਦੇ 92ਵੇਂ ਵਰ੍ਹੇ ’ਚ ਕਦਮ ਰੱਖਾਂਗਾ ਪਰ ਕੁਝ ਕਾਰਨਾਂ ਕਰਕੇ ਮੈਂ ਆਪਣਾ ਜਨਮ ਦਿਨ ਨਹੀਂ ਮਨਾ ਰਿਹਾ। ਇਸ ਕਰਕੇ ਮੇਰੀ ਤੁਹਾਡੇ ਅੱਗੇ ਇਲਤਜ੍ਹਾ ਹੈ ਕਿ ਤੁਸੀਂ ਜਿੱਥੇ ਵੀ ਹੋ ਉਥੋਂ ਹੀ ਮੈਨੂੰ ਸ਼ੁਭਇੱਛਾਵਾਂ ਭੇਜ ਦਿਓ। ਪਾਰਟੀ ਸੂਤਰਾਂ ਮੁਤਾਬਕ ਸੀਨੀਅਰ ਆਗੂ ਨੇ ਆਪਣੇ ਪੁੱਤਰ ਤੇ ਪੋਤੇ ’ਤੇ ਲੱਗੇ ਦੋਸ਼ਾਂ ਦੇ ਚੱਲਦਿਆਂ ਪਰਿਵਾਰ ਦੇ ਔਖੀ ਘੜੀ ’ਚ ਹੋਣ ਕਾਰਨ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here