ਸਕੂਲਾਂ ’ਚ ਛੁੱਟੀਆਂ ਪਹਿਲੀ ਤੋਂ

0
141

ਮੁਹਾਲੀ : ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਸਰਕਾਰੀ, ਨਿੱਜੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਮਾਨਤਾ ਪ੍ਰਾਪਤ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ। ਉਧਰ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਭਾਰੀ ਗਰਮੀ ਨੂੰ ਵੇਖਦਿਆਂ ਇਹ ਛੁੱਟੀਆਂ ਮਈ ਦੇ ਤੀਜੇ ਹਫਤੇ ਤੋਂ ਕਰਨ ਦੀ ਲੋੜ ਹੈ। ਦੁਪਹਿਰ ਸਮੇਂ ਪਾਰਾ 44 ਡਿਗਰੀ ਤੋਂ ਪਾਰ ਹੋ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਘਰੇ ਜਾਣਾ ਸਭ ਤੋਂ ਵੱਧ ਔਖਾ ਹੈ। ਪ੍ਰਾਇਮਰੀ ਸਕੂਲਾਂ ਦੇ ਛੋਟੇ ਬੱਚੇ ਇਸ ਗਰਮੀ ਦਾ ਸਭ ਤੋਂ ਵੱਧ ਸ਼ਿਕਾਰ ਹੋਣ ਲੱਗੇ ਹਨ।

LEAVE A REPLY

Please enter your comment!
Please enter your name here