ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਦੇ ਸਾਬਕਾ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੂੰ ਖਾਲਿਸਤਾਨ-ਪੱਖੀ ਅਨਸਰਾਂ ਦੇ ਸੰਭਾਵਤ ਖਤਰਿਆਂ ਦੇ ਮੱਦੇਨਜ਼ਰ ਚੋਟੀ ਦੀ ‘ਜ਼ੈੱਡ-ਪਲੱਸ’ ਸੁਰੱਖਿਆ ਪ੍ਰਦਾਨ ਕੀਤੀ ਹੈ। ਗੁਪਤਾ, ਜਿਹੜੇ ਪੰਜਾਬ ਦੇ ਡੀ ਜੀ ਪੀ ਰਹੇ, ਅਪ੍ਰੈਲ ’ਚ ਸੇਵਾਮੁਕਤ ਹੋਏ ਸਨ। ਸੂਤਰਾਂ ਨੇ ਦੱਸਿਆ ਕਿ ਸੀ ਆਰ ਪੀ ਐੱਫ ਦੇ ਕਰੀਬ 40 ਜਵਾਨਾਂ ਦੀ ਟੁਕੜੀ ਹੁਣ ਪੰਜਾਬ ਅਤੇ ਦਿੱਲੀ ’ਚ ਗੁਪਤਾ ਦੀ ਮੌਜੂਦਗੀ ਦੌਰਾਨ ਸੁਰੱਖਿਆ ਲਈ ਸ਼ਿਫਟਾਂ ’ਚ ਤਾਇਨਾਤ ਕੀਤੀ ਜਾਵੇਗੀ।



