ਰਾਏ ਬਰੇਲੀ : ਸੋਨੀਆ ਗਾਂਧੀ ਨੇ ਸ਼ੁੱਕਰਵਾਰ ਰਾਏ ਬਰੇਲੀ ਦੇ ਲੋਕਾਂ ਨੂੰ ਜਜ਼ਬਾਤੀ ਅਪੀਲ ਕੀਤੀ ਕਿ ਉਹ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਤੁਹਾਡੇ ਹੱਥਾਂ ਵਿਚ ਦੇ ਰਹੀ ਹਾਂ ਤੇ ਤੁਸੀਂ ਇਸਨੂੰ ਉਹੀ ਸਨੇਹ ਤੇ ਪਿਆਰ ਦੇਣਾ, ਜਿਵੇਂ ਉਸਨੂੰ ਦਿੱਤਾ | ਰਾਹੁਲ ਤੁਹਾਨੂੰ ਨਿਰਾਸ਼ ਨਹੀਂ ਕਰੇਗਾ |
ਰਾਹੁਲ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਸਾਸਾ ਰਾਏ ਬਰੇਲੀ ਦੇ ਲੋਕਾਂ ਵੱਲੋਂ ਉਸਨੂੰ 20 ਸਾਲ ਸੰਸਦ ਮੈਂਬਰ ਬਣਾ ਕੇ ਸੇਵਾ ਦਾ ਮੌਕਾ ਦੇਣਾ ਹੈ | ਰਾਏ ਬਰੇਲੀ ਹਲਕੇ ਵਿਚ ਰਾਹੁਲ ਦਾ ਮੁਕਾਬਲਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ | ਸੋਨੀਆ ਗਾਂਧੀ ਨੇ ਰਾਜ ਸਭਾ ਮੈਂਬਰ ਬਣਨ ਤੋਂ ਪਹਿਲਾਂ ਇਸ ਹਲਕੇ ਦੀ ਦੋ ਦਹਾਕੇ ਨੁਮਾਇੰਦਗੀ ਕੀਤੀ |
ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤੇ 4 ਜੁਲਾਈ ਨੂੰ ਲੱਖਾਂ ਪਰਿਵਾਰਾਂ ਦੇ ਖਾਤੇ ਵਿਚ 8500 ਰੁਪਏ ਦੇ ਹਿਸਾਬ ਨਾਲ ਪੈਸੇ ਟਰਾਂਸਫਰ ਹੋ ਜਾਣਗੇ |