ਬੱਚੇ ਦੀ ਮੌਤ ਤੋਂ ਬਾਅਦ ਸਕੂਲ ਨੂੰ ਅੱਗ

0
180

ਪਟਨਾ : ਇੱਥੇੇ ਦੀਘਾ ਇਲਾਕੇ ‘ਚ ਸ਼ੁੱਕਰਵਾਰ ਨਿੱਜੀ ਸਕੂਲ ਦੇ ਅਹਾਤੇ ‘ਚੋਂ ਚਾਰ ਸਾਲਾ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਸਕੂਲ ਨੂੰ ਅੱਗ ਲਗਾ ਦਿੱਤੀ | ਪੁਲਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ | ਤਲਾਸ਼ੀ ਦੌਰਾਨ ਬੱਚੇ ਦੀ ਲਾਸ਼ ਸਕੂਲ ‘ਚੋਂ ਬਰਾਮਦ ਹੋਈ | ਘਟਨਾ ਦੇ ਸੰਬੰਧ ‘ਚ ਤਿੰਨ ਮਸ਼ਕੂਕ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ | ਸਕੂਲ ਦੇ ਸੀ ਸੀ ਟੀ ਵੀ ਫੁਟੇਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਵੀਰਵਾਰ ਬੱਚਾ ਸਕੂਲ ਤੋਂ ਘਰ ਨਹੀਂ ਪਰਤਿਆ ਤਾਂ ਪਰਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ | ਸਕੂਲ ਪ੍ਰਸ਼ਾਸਨ ਸ਼ਾਮ ਤੱਕ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਾ ਰਿਹਾ | ਰਾਤ ਨੂੰ ਜਦੋਂ ਵਿਦਿਆਰਥੀ ਦੀ ਲਾਸ਼ ਸਕੂਲ ਦੇ ਅੰਦਰ ਮਿਲੀ ਤਾਂ ਗੁੱਸੇ ‘ਚ ਆਏ ਪਰਵਾਰਕ ਮੈਂਬਰ ਅਤੇ ਸਥਾਨਕ ਨਿਵਾਸੀ ਸਵੇਰੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਅਤੇ ਸਕੂਲ ਨੂੰ ਅੱਗ ਲਗਾ ਦਿੱਤੀ | ਲੋਕਾਂ ਨੇ ਸੜਕ ‘ਤੇ ਟਾਇਰ ਫੂਕੇ ਤੇ ਆਵਾਜਾਈ ਜਾਮ ਕੀਤੀ |

LEAVE A REPLY

Please enter your comment!
Please enter your name here