ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ਼ਨੀਵਾਰ ਨੂੰ ਇਕ ਮਿੰਨੀ ਟਰੱਕ ਸੜਕ ਤੋਂ ਫਿਸਲ ਕੇ ਖਾਈ ’ਚ ਡਿੱਗਣ ਕਾਰਨ ਪੰਜ ਬੱਚਿਆਂ ਸਮੇਤ ਇੱਕੋ ਪਰਵਾਰ ਦੇ 13 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਸੜਕ ਹਾਦਸੇ ’ਚ 9 ਹੋਰ ਲੋਕ ਜ਼ਖ਼ਮੀ ਹੋ ਗਏ। ਰੈਸਕਿਊ ਟੀਮ ਮੁਤਾਬਕ ਇਹ ਗੱਡੀ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਬੰਨੂ ਜ਼ਿਲ੍ਹੇ ਤੋਂ ਪੰਜਾਬ ਦੇ ਖੁਸ਼ਾਬ ਜ਼ਿਲ੍ਹੇ ਵੱਲ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
ਸੜਕ ਹਾਦਸੇ ’ਚ ਚਾਰ ਦੀ ਮੌਤ
ਅਨੰਤਪੁਰ : ਅਨੰਤਪੁਰ ਜ਼ਿਲ੍ਹੇ ਦੇ ਗੁੰਟੀ ਮੰਡਲ ਦੇ ਬਾਚੂਪੱਲੀ ਪਿੰਡ ਨੇੜੇ ਇਕ ਕਾਰ ਬੇਕਾਬੂ ਹੋ ਕੇ ਇਕ ਟਰੱਕ ਨਾਲ ਟਕਰਾ ਗਈ।ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਮਿ੍ਰਤਕ ਅਤੇ ਜ਼ਖਮੀ ਵਿਅਕਤੀ ਇੱਕੋ ਪਰਵਾਰ ਨਾਲ ਸੰਬੰਧਤ ਹਨ।ਸਰਕਲ ਇੰਸਪੈਕਟਰ ਵੈਂਕਟਰਾਮਾ ਰੈਡੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।




