22.5 C
Jalandhar
Friday, November 22, 2024
spot_img

ਕਾਂਗਰਸ ਮਹਾਂਲਕਸ਼ਮੀ ਯੋਜਨਾ ਦੇ 40 ਲੱਖ ਪੈਂਫਲਟ ਵੰਡੇਗੀ

ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਛੇਵੇਂ ਤੇ ਸੱਤਵੇਂ ਗੇੜ ਤੋਂ ਪਹਿਲਾਂ ‘ਮਹਾਂਲਕਸ਼ਮੀ’ ਯੋਜਨਾ ’ਤੇ ਕੇਂਦਰਤ 40 ਲੱਖ ਤੋਂ ਵੱਧ ਪੈਂਫਲਟ ਵੰਡਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਗਰੀਬ ਪਰਿਵਾਰ ਦੀ ਔਰਤ ਨੂੰ ਹਰ ਸਾਲ ਇੱਕ ਲੱਖ ਰੁਪਏ ਦਿੱਤੇ ਜਾਣਗੇ। ਇੱਕ ਵੀਡੀਓ ਸੰਦੇਸ਼ ’ਚ ਸੋਨੀਆ ਗਾਂਧੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੇਸ਼ ਦੀਆਂ ਔਰਤਾਂ ਗੰਭੀਰ ਸੰਕਟ ਦੌਰਾਨ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਪਾਰਟੀ ਦੀ ‘ਮਹਾਂਲਕਸ਼ਮੀ’ ਯੋਜਨਾ ਉਨ੍ਹਾਂ ਦੇ ਜੀਵਨ ਨੂੰ ਬਦਲਣ ’ਚ ਮਦਦ ਕਰੇਗੀ।
ਰਾਹੁਲ ਦੀ ਭਾਸ਼ਾ ਮਾਓਵਾਦੀਆਂ ਵਾਲੀ : ਮੋਦੀ
ਜਮਸ਼ੇਦਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ‘ਸ਼ਹਿਜ਼ਾਦੇ’ ਵੱਲੋਂ ਮਾਓਵਾਦੀਆਂ ਦੀ ਭਾਸ਼ਾ ਬੋਲੇ ਜਾਣ ਕਾਰਨ ਕੋਈ ਵੀ ਉਦਯੋਗਪਤੀ ਕਾਂਗਰਸ ਸ਼ਾਸਤ ਸੂਬਿਆਂ ’ਚ ਨਿਵੇਸ਼ ਕਰਨ ਤੋਂ ਪਹਿਲਾਂ 50 ਵਾਰ ਸੋਚੇਗਾ। ਮੋਦੀ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਵੰਸ਼ਵਾਦੀ ਸਿਆਸਤ ਦੀ ਪੁਸ਼ਤਪਨਾਹੀ ਕਰਨ ਅਤੇ ਲੋਕ ਸਭਾ ਸੀਟ ਨੂੰ ‘ਜੱਦੀ ਜਾਇਦਾਦ’ ਮੰਨਣ ਦਾ ਵੀ ਦੋਸ਼ ਲਾਇਆ।
ਪ੍ਰਜਵਲ ਰੇਵੰਨਾ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ
ਬੇਂਗਲੁਰੂ : ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਜਨਤਾ ਦਲ (ਸੈਕੂਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ’ਚ ਪ੍ਰਜਵਲ ਦਾ ਪਿਤਾ ਤੇ ਹੋਲੇਨਰਸੀਪੁਰਾ ਤੋਂ ਵਿਧਾਇਕ ਐੱਚ ਡੀ ਰੇਵੰਨਾ ਵੀ ਮੁਲਜ਼ਮ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਪੁੱਤਰ ਐੱਚ ਡੀ ਰੇਵੰਨਾ ਇੱਕ ਔਰਤ ਨੂੰ ਅਗਵਾ ਕਰਨ ਦੇ ਮਾਮਲੇ ’ਚ ਸੱਤ ਦਿਨ ਜੇਲ੍ਹ ’ਚ ਰਹਿਣ ਮਗਰੋਂ ਜ਼ਮਾਨਤ ’ਤੇ ਹੈ। ਹਾਸਨ ਲੋਕ ਸਭਾ ਸੀਟ ਤੋਂ ਕੌਮੀ ਜਮਹੂਰੀ ਗਠਜੋੜ (ਐੱਨ ਡੀ ਏ) ਦੇ ਉਮੀਦਵਾਰ ਪ੍ਰਜਵਲ ਖਿਲਾਫ ਤਿੰਨ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਕਰਵਾਏ ਹਨ। ਪ੍ਰਜਵਲ ਫਿਲਹਾਲ ਫਰਾਰ ਹੈ ਅਤੇ ਇੰਟਰਪੋਲ ਨੇ ਉਸ ਖਿਲਾਫ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles