25 C
Jalandhar
Sunday, September 8, 2024
spot_img

ਜੰਮੂ-ਸ੍ਰੀਨਗਰ ਰਾਜ ਮਾਰਗ ਬੰਦ

ਜੰਮੂ : ਮੁਰੰਮਤ ਲਈ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਮੰਗਲਵਾਰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਰਾਜਮਾਰਗ ’ਤੇ ਆਵਾਜਾਈ ਬੰਦ ਕਰਨ ਤੋਂ ਇਲਾਵਾ ਜੰਮੂ ਅਤੇ ਚੇਨਾਨੀ, ਪਟਨੀਟੋਪ, ਡੋਡਾ, ਰਾਮਬਨ, ਗੋਲ, ਬਨਿਹਾਲ ਅਤੇ ਸ੍ਰੀਨਗਰ ਵਰਗੇ ਹੋਰ ਸਥਾਨਾਂ ਵਿਚਕਾਰ ਵਾਹਨਾਂ ਦੀ ਆਵਾਜਾਈ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਅਰਸ਼ ਡੱਲਾ ਤੇ 3 ਹੋਰਨਾਂ ਖਿਲਾਫ ਚਾਰਜਸ਼ੀਟ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਕੈਨੇਡਾ ਸਥਿਤ ਖਾਲਿਸਤਾਨ ਪੱਖੀ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਉਸ ਦੇ ਭਾਰਤੀ ਏਜੰਟਾਂ ਹਰਜੀਤ ਸਿੰਘ ਉਰਫ ਹੈਰੀ ਮੌੜ, ਰਵਿੰਦਰ ਸਿੰਘ ਉਰਫ ਰਾਜਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਅਤੇ ਰਾਜੀਵ ਕੁਮਾਰ ਉਰਫ ਸ਼ੀਲਾ ਖਿਲਾਫ ਇਥੇ ਵਿਸ਼ੇਸ਼ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਪੰਜਾਬ ਅਤੇ ਦਿੱਲੀ ’ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦਾ ਹਿੱਸਾ ਸਨ। ਚਾਰਜਸ਼ੀਟ ਮੁਤਾਬਕ ਡੱਲਾ ਦੇ ਤਿੰਨ ਸਾਥੀ ਉਸ ਦੇ ਨਿਰਦੇਸ਼ਾਂ ’ਤੇ ਭਾਰਤ ਵਿਚ ਵੱਡਾ ਅੱਤਵਾਦੀ-ਗੈਂਗਸਟਰ ਸਿੰਡੀਕੇਟ ਚਲਾ ਰਹੇ ਸਨ।
ਪਾਤਰਾ ਦਾ ਪਸ਼ਚਾਤਾਪ
ਭੁਵਨੇਸ਼ਵਰ : ਭਗਵਾਨ ਜਗਨਨਾਥ ਬਾਰੇ ਆਪਣੀ ਜ਼ੁਬਾਨ ਫਿਸਲਣ ਕਾਰਨ ਵਿਵਾਦਾਂ ’ਚ ਘਿਰੇ ਪੁਰੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸੰਬਿਤ ਪਾਤਰਾ ਨੇ ਵਿਆਪਕ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਮੁਆਫੀ ਮੰਗ ਲਈ ਹੈ ਅਤੇ ਇਸ ਲਈ ਮੰਗਲਵਾਰ ਤੋਂ ਤਿੰਨ ਦਿਨ ਲਈ ਵਰਤ ਰੱਖ ਕੇ ਪਸ਼ਚਾਤਾਪ ਕਰਨਗੇ। ਸੋਮਵਾਰ ਨੂੰ ਟੈਲੀਵਿਜ਼ਨ ਚੈਨਲਾਂ ਨਾਲ ਗੱਲ ਕਰਦੇ ਹੋਏ ਪਾਤਰਾ ਨੇ ਕਿਹਾ ਸੀ ਕਿ ਰਾਜ ਦੇ ਦੇਵਤਾ ਭਗਵਾਨ ਜਗਨਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਗਤ ਹਨ। ਪਾਤਰਾ ਨੇ ਬਾਅਦ ’ਚ ਸ਼ਪੱਸ਼ਟ ਕੀਤਾ ਕਿ ਜ਼ੁਬਾਨ ਫਿਸਲਣ ਕਾਰਨ ਅਜਿਹਾ ਬੋਲ ਹੋ ਗਿਆ, ਜਦ ਕਿ ਉਹ ਕਹਿਣਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਭਗਵਾਨ ਜਗਨਨਾਥ ਦੇ ਪਰਮ ਭਗਤ ਹਨ।

Related Articles

LEAVE A REPLY

Please enter your comment!
Please enter your name here

Latest Articles