ਕਿਕਲੀ ਕਲੀਰ ਦੀ…

0
141

ਬਠਿੰਡਾ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ।ਇਸ ਦੌਰਾਨ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਕਲੀ ਦਾ ਦੂਜਾ ਭਾਗ (ਸਿਆਸੀ ਕਵਿਤਾ) ਸੁਣਾ ਕੇ ਸੁਖਬੀਰ ਬਾਦਲ ’ਤੇ ਸ਼ਾਇਰਾਨਾ ਹਮਲਾ ਕੀਤਾ।ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ। ਇਸ ਦੌਰਾਨ ਉਹਨਾ ਕਿਕਲੀ ਪੇਸ਼ ਕੀਤੀ
ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਸਮਝ ਕੁਝ ਆਵੇ ਨਾ
ਵੋਟ ਕੋਈ ਥਿਆਵੇ ਨਾ
ਮੱਖੀ ਉੱਡੇ ਨਾ ਪਿੰਡੇ ਤੋਂ
ਸੀਟ ਫਸ ਗਈ ਬਠਿੰਡੇ ਤੋਂ
ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ
ਕੰਮ ਕੀਤੇ ਭਗਵੰਤ ਨੇ
ਸਾਡੀ ਪਾਰਟੀ ਦਾ ਅੰਤ ਨੇ
ਭਿ੍ਰਸ਼ਟਾਚਾਰੀਆਂ ਨੂੰ ਕੋਈ ਢਿੱਲ ਨ੍ਹੀਂ
ਬਿਜਲੀ ਦਾ ਕੋਈ ਬਿੱਲ ਨ੍ਹੀਂ
ਕੱਸੀਆਂ ’ਚ ਪਾਣੀ ਐ
ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਐ
ਲੋਕ ਉਦੋਂ ਸਾਨੂੰ ਚਾਹੁੰਦੇ ਸੀ
ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਦੇ ਸੀ
ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ
ਅਕਾਲੀ ਦਲ ਦੀ ਫੱਟੀ ਫਿਰ ਸਾਲੇ-ਜੀਜੇ ਨੇ ਪੋਚੀ ਐ
ਮੇਰਾ ਸੁੱਕੀ ਜਾਵੇ ਖ਼ੂਨ ਵੇ
ਨਾਲੇ ਉੱਡੀ ਜਾਏ ਸਕੂਨ ਵੇ
ਜਿਉ-ਜਿਉ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ
ਅਸੀਂ ਬੜੀ ਮੌਜ ਲੁੱਟੀ ਐ
ਘੁੱਗੀ ਛਿੱਤਰ ਨਾਲ ਕੁੱਟੀ ਐ
ਹੁਣ ਜੜ੍ਹ ਸਾਡੀ ‘ਮਾਨ’ ਨੇ ਪੁੱਟੀ ਐ
ਲੈ ਰਾਜਨੀਤੀ ਵਿੱਚੋਂ ਐਤਕੀਂ ਬਾਦਲ ਪਰਵਾਰ ਦੀ ਛੁੱਟੀ ਐ

LEAVE A REPLY

Please enter your comment!
Please enter your name here