25.8 C
Jalandhar
Monday, September 16, 2024
spot_img

ਭਾਜਪਾ ਨੂੰ ਫਿਰਕੂ ਤੇ ਕਾਂਗਰਸ ਨੂੰ ਸੰਵਿਧਾਨ ਦੇ ਖਾਤਮੇ ਬਾਰੇ ਤਕਰੀਰਾਂ ਨਾ ਕਰਨ ਦੀ ਸਲਾਹ

ਨਵੀਂ ਦਿੱਲੀ : ਸਟਾਰ ਪ੍ਰਚਾਰਕਾਂ ਵੱਲੋਂ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ’ਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕਰਨ ਦੇ ਲਗਭਗ ਮਹੀਨਾ ਬਾਅਦ ਚੋਣ ਕਮਿਸ਼ਨ ਨੇ ਬੁੱਧਵਾਰ ਹਦਾਇਤ ਕੀਤੀ ਕਿ ਭਾਜਪਾ ਦੇ ਸਟਾਰ ਪ੍ਰਚਾਰਕ ਫਿਰਕੂ ਤਕਰੀਰਾਂ ਨਾ ਕਰਨ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਇਹ ਨਾ ਕਹਿਣ ਕਿ ਸੰਵਿਧਾਨ ਖਤਮ ਕੀਤਾ ਜਾ ਸਕਦਾ ਹੈ।
ਚੋਣ ਕਮਿਸਨ ਨੇ ਭਾਜਪਾ ਅਤੇ ਕਾਂਗਰਸ ਨੂੰ ਜਾਤ, ਭਾਈਚਾਰੇ, ਭਾਸ਼ਾ ਅਤੇ ਧਰਮ ਦੇ ਆਧਾਰ ’ਤੇ ਪ੍ਰਚਾਰ ਕਰਨ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਭਾਰਤ ਦੇ ਸਮਾਜਕ ਅਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਰਾਜਸਥਾਨ ਦੇ ਬਾਂਸਵਾੜਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੁੱਟਪਾਊ ਭਾਸ਼ਣ ’ਤੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਜਾਰੀ ਨੋਟਿਸ ਬਾਰੇ ਭਾਜਪਾ ਪ੍ਰਧਾਨ ਨੱਢਾ ਦੀ ਸਫਾਈ ਨੂੰ ਕਮਿਸ਼ਨ ਨੇ ਰੱਦ ਕਰ ਦਿੱਤਾ। ਚੋਣ ਕਮਿਸ਼ਨ ਨੇ ਖੜਗੇ ਦੀ ਸਫਾਈ ਨੂੰ ਵੀ ਰੱਦ ਕਰ ਦਿੱਤਾ ਅਤੇ ਕਾਂਗਰਸ ਨੂੰ ਸੁਰੱਖਿਆ ਬਲਾਂ ਦਾ ਸਿਆਸੀਕਰਨ ਨਾ ਕਰਨ ਅਤੇ ਹਥਿਆਰਬੰਦ ਬਲਾਂ ਦੀ ਸਮਾਜਕ-ਆਰਥਕ ਬਣਤਰ ਬਾਰੇ ਵੰਡਣ ਵਾਲੇ ਬਿਆਨ ਨਾ ਦੇਣ ਲਈ ਕਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles