ਦੇਵਗੌੜਾ ਦੀ ਪੋਤੇ ਪ੍ਰਜਵਲ ਨੂੰ ਬਾਹਰੋਂ ਵਤਨ ਪਰਤਣ ਦੀ ਹਦਾਇਤ

0
126

ਬੇਂਗਲੁਰੂ : ਜੇ ਡੀ (ਐਸ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਨੇ ਆਪਣੇ ਪੋਤੇ ਅਤੇ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਚੇਤਾਵਨੀ ਦਿੰਦਿਆਂ ਦੇਸ਼ ਪਰਤਣ ਅਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਕਿਹਾ ਹੈ। ਉਨ੍ਹਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾ ਜਾਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਵੱਲੋਂ ਦੁਰਵਿਵਹਾਰ ਦੇ ਇਲਜ਼ਾਮ ਬਾਰੇ ਪੁੱਛਗਿੱਛ ’ਚ ਕੋਈ ਦਖਲ ਨਹੀਂ ਦਿੱਤਾ ਜਾਵੇਗਾ।
ਇਜ਼ਰਾਈਲ ਨੇ 12 ਫਲਸਤੀਨੀ ਮਾਰੇ
ਯੋਰੋਸ਼ਲਮ : ਇਜ਼ਰਾਈਲੀ ਫੌਜ ਨੇ ਵੀਰਵਾਰ ਕਿਹਾ ਕਿ ਉਸ ਨੇ ਆਪਣੇ ਕਬਜ਼ੇ ਹੇਠਲੇ ਪੱਛਮੀ ਕੰਢੇ ’ਚ ਦੋ ਦਿਨਾ ਕਾਰਵਾਈ ਪੂਰੀ ਕਰ ਲਈ ਹੈ। ਉੱਧਰ, ਫਲਸਤੀਨੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਕਾਰਵਾਈ ’ਚ 12 ਫਲਸਤੀਨੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖਮੀ ਹੋ ਗਏ।

LEAVE A REPLY

Please enter your comment!
Please enter your name here