ਰੇਹਾਨ ਨੇ ਸੰਵਿਧਾਨ ਦੀ ਸੁਰੱਖਿਆ ਨੂੰ ਦੱਸਿਆ ਵੱਡਾ ਮੁੱਦਾ

0
226

ਨਵੀਂ ਦਿੱਲੀ : ਦਿੱਲੀ ਦੇ ਲੋਧੀ ਅਸਟੇਟ ਸਥਿਤ ਅਟਲ ਆਦਰਸ਼ ਸਕੂਲ ’ਤੇ ਵੋਟ ਪਾਉਣ ਪਹੁੰਚੇ ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਦੇ ਬੇਟੇ ਰੇਹਾਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਉਨ੍ਹਾ ਲਈ ਮਹਿੰਗਾਈ, ਰੁਜ਼ਗਾਰ ਅਤੇ ਸੰਵਿਧਾਨ ਮੁੱਦਾ ਹੈ। ਰੇਹਾਨ ਨੇ ਕਿਹਾ ਜਨਰਲ ਇਲੈਕਸ਼ਨ ’ਚ ਪਹਿਲੀ ਵਾਰ ਵੋਟ ਪਾ ਰਿਹਾ ਹਾਂ, ਪਿਛਲੀ ਵਾਰ ਦਿੱਲੀ ਸਟੇਟ ਇਲੈਕਸ਼ਨ ’ਚ ਵੋਟ ਕੀਤਾ ਸੀ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਵੋਟ ਪਾਉਣ ਲਈ ਨਿਕਲਣ ਅਤੇ ਲੋਕਤੰਤਰ ਦੇ ਉਤਸਵ ’ਚ ਹਿੱਸਾ ਲੈਣ। ਵਿਕਾਸ ਅਤੇ ਬੇਰੁਜ਼ਗਾਰੀ ਨੂੰ ਮੁੱਦਾ ਦੱਸਦੇ ਹੋਏ ਰੇਹਾਨ ਨੇ ਕਿਹਾ, ‘ਮੇਰੇ ਲਈ ਨਿੱਜੀ ਤੌਰ ’ਤੇ ਸੰਵਿਧਾਨ ਇੱਕ ਵੱਡਾ ਮੁੱਦਾ ਹੈ।’ ਰੇਹਾਨ ਵਾਡਰਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਮਹੱਤਵਪੂਰਨ ਚੋਣਾਂ ਹਨ। ਮੈਂ ਸਾਰਿਆਂ ਨੌਜਵਾਨਾਂ ਨੂੰ ਸਾਡੇ ਸੰਵਿਧਾਨ ਨੂੰ ਬਚਾਉਣ ਅਤੇ ਸਕਾਰਾਤਮਕ ਬਦਲਾਅ ਲਿਆਉਣ ਲਈ ਵੋਟ ਦੇਣ ਦੀ ਅਪੀਲ ਕਰਦਾ ਹਾਂ।’ ਪਿ੍ਰਅੰਕਾ ਗਾਂਧੀ ਵਾਡਰਾ ਦੀ ਬੇਟੀ ਮਿਰਾਯਾ ਵਾਡਰਾ ਨੇ ਕਿਹਾ, ‘ਮੈਂ ਕਾਲਜ ਤੋਂ ਸਿਰਫ਼ ਵੋਟ ਪਾਉਣ ਹੀ ਆਈ ਹਾਂ। ਹਰ ਕਿਸੇ ਨੂੰ ਬਾਹਰ ਆਉਣਾ ਚਾਹੀਦਾ ਅਤੇ ਵੋਟ ਕਰਨੀ ਚਾਹੀਦੀ।’

LEAVE A REPLY

Please enter your comment!
Please enter your name here