ਸ੍ਰੀ ਹੇਮਕੁੰਟ ਸਾਹਿਬ ਦੇ ਕਵਾੜ ਸੰਗਤ ਲਈ ਖੁੱਲ੍ਹੇ

0
168

ਦੇਹਰਾਦੂਨ : ਸਿੱਖਾਂ ਦੇ ਪ੍ਰਸਿੱਧ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਵਾੜ ਸ਼ਨੀਵਾਰ ਸਵੇਰੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। 3500 ਤੋਂ ਵੱਧ ਸ਼ਰਧਾਲੂ ਇਸ ਪਲ਼ ਦੇ ਗਵਾਹ ਬਣੇ।ਇਸ ਤੋਂ ਪਹਿਲਾਂ ਤੜਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਜਥਾ ਘਨਘੜੀਆ ਤੋਂ ਰਵਾਨਾ ਹੋ ਕੇ ਹੇਮਕੁੰਟ ਸਾਹਿਬ ਪਹੁੰਚਿਆ।ਕਵਾੜ ਖੁੱਲ੍ਹਣ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰਸਮੀ ਤੌਰ ’ਤੇ ਸ਼ੁਰੂ ਹੋ ਗਈ ਹੈ।ਗੁਰਦੁਆਰਾ ਕਮੇਟੀ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਦਰਬਾਰ ਹਾਲ ’ਚ ਸ੍ਰੀ ਅਖੰਡ ਪਾਠ, ਕੀਰਤਨ ਤੇ ਸ਼ਬਦ ਕੀਰਤਨ ਦੇ ਨਾਲ-ਨਾਲ ਗੁਰੂ ਚਰਨਾਂ ’ਚ ਅਰਦਾਸ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here