ਰੈਸਤਰਾਂ ’ਚ ਖਾਣਾ ਖਾਣ ਤੋਂ ਬਾਅਦ 70 ਬਿਮਾਰ

0
118

ਤਿ੍ਰਸੂਰ : ਕੇਰਲਾ ਦੇ ਤਿ੍ਰਸੂਰ ਜ਼ਿਲ੍ਹੇ ’ਚ ਇਕ ਰੈਸਤਰਾਂ ’ਚ ਖਾਣਾ ਖਾਣ ਤੋਂ ਬਾਅਦ ਤਕਰੀਬਨ 70 ਵਿਅਕਤੀਆਂ ਨੂੰ ਜ਼ਹਿਰਬਾਦ ਹੋ ਗਿਆ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੂੰਨੂਪੀਡਿਕਾ ਖੇਤਰ ’ਚ ਸਥਿਤ ਇਕ ਰੈਸਤਰਾਂ ’ਚ ਖਾਣਾ ਖਾਣ ਵਾਲੇ 60 ਤੋਂ 70 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਉਣਾ ਪਿਆ। ਇਨ੍ਹਾਂ ਵਿੱਚੋਂ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਸਿਹਤ ਅਧਿਕਾਰੀਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਖਾਣੇ ਨਾਲ ਵਰਤਾਈ ਗਈ ਮਿਓਨੀਜ਼ ਕਾਰਨ ਹੀ ਜ਼ਹਿਰਬਾਦ ਹੋਇਆ ਹੈ। ਕਾਇਪਾਮੰਗਲਮ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਮਗਰੋਂ ਅਧਿਕਾਰੀਆਂ ਵੱਲੋਂ ਰੈਸਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here