27.5 C
Jalandhar
Friday, October 18, 2024
spot_img

ਜਨਰਲ ਪਾਂਡੇ ਦੇ ਸੇਵਾਕਾਲ ’ਚ ਇਕ ਮਹੀਨੇ ਦਾ ਵਾਧਾ

ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਕਾਰਜਕਾਲ ਵਿਚ ਇਕ ਮਹੀਨੇ ਦੇ ਵਾਧੇ ਨੂੰ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਜਨਰਲ ਪਾਂਡੇ ਨੇ 31 ਮਈ ਨੂੰ ਸੇਵਾਮੁਕਤ ਹੋਣਾ ਸੀ।
ਜਹਾਜ਼ ਅੱਧਵਾਟਿਓਂ ਵਾਪਸ
ਨਵੀਂ ਦਿੱਲੀ : ਸਪਾਈਸਜੈੱਟ ਦੀ ਲੇੇਹ ਜਾ ਰਹੀ ਉਡਾਣ ਨੂੰ ਐਤਵਾਰ ਸਵੇਰੇ ਪੰਛੀ ਟਕਰਾਉਣ ਕਰਕੇ ਮੁੜਨਾ ਪਿਆ। ਜਹਾਜ਼ ਵਿਚ ਕਰੀਬ 135 ਵਿਅਕਤੀ ਸਵਾਰ ਸਨ ਤੇ ਉਡਾਣ ਸੁਰੱਖਿਅਤ ਦਿੱਲੀ ਹਵਾਈ ਅੱਡੇ ’ਤੇ ਉਤਰ ਗਈ। ਜਹਾਜ਼ ਨੇ ਸਵੇਰੇ ਸਾਢੇ ਦਸ ਵਜੇ ਉਡਾਣ ਭਰੀ ਸੀ ਤੇ 11 ਵਜੇ ਦੇ ਕਰੀਬ ਵਾਪਸ ਮੁੜ ਆਇਆ।
ਸਮੁੰਦਰੀ ਤੂਫਾਨ ਤੋਂ ਪਹਿਲਾਂ ਕੋਲਕਾਤਾ ਹਵਾਈ ਅੱਡਾ ਬੰਦ
ਕੋਲਕਾਤਾ : ਬੰਗਾਲ ਦੀ ਖਾੜੀ ’ਚ ਪੈਦਾ ਹੋਇਆ ਚੱਕਰਵਾਤ ‘ਰੇਮਲ’ ਨੇ ਐਤਵਾਰ ਅੱਧੀ ਰਾਤ ਨੂੰ ਲੈਂਡਫਾਲ ਕਰਨਾ ਸੀ। ਹਾਈ ਅਲਰਟ ਵਜੋਂ ਕੋਲਕਾਤਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਨੇਵੀ ਅਤੇ ਭਾਰਤੀ ਤੱਟ ਰੱਖਿਅਕ ਵੀ ਚੌਕਸ ਕਰ ਦਿੱਤੇ ਗਏ ਸਨ। ਰੇਮਲ ਦੇ ਅੱਧੀ ਰਾਤ ਨੂੰ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੜਾ ਦੇ ਵਿਚਕਾਰ ਤੱਟਵਰਤੀ ਖੇਤਰਾਂ ਵਿੱਚੋਂ ਲੰਘਣ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਦੇ ਪ੍ਰਭਾਵ ਕਾਰਨ ਬੰਗਾਲ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਸਨ।

Related Articles

LEAVE A REPLY

Please enter your comment!
Please enter your name here

Latest Articles