ਸਿੰਧੂ ਫਾਈਨਲ ’ਚ ਮਾਤ ਖਾ ਗਈ

0
140

ਨਵੀਂ ਦਿੱਲੀ : ਦੋ ਵਾਰ ਦੀ ਉਲੰਪਿਕ ਤਮਗਾ ਜੇਤੂ ਪੀ ਵੀ ਸਿੰਧੂ ਐਤਵਾਰ ਕੁਆਲਾਲੰਪੁਰ ’ਚ ਮਲੇਸ਼ੀਆ ਮਾਸਟਰਜ਼ ਦੇ ਫਾਈਨਲ ’ਚ ਚੀਨ ਦੀ ਵਾਂਗ ਜ਼ੀ ਯੀ ਹੱਥੋਂ 21-16, 5-21 ਤੇ 16-21 ਨਾਲ ਹਾਰ ਗਈ। ਮੈਚ 79 ਮਿੰਟ ਚੱਲਿਆ। ਵਾਂਗ ਏਸ਼ੀਅਨ ਚੈਂਪੀਅਨ ਹੈ। ਹਾਲਾਂਕਿ ਸਿੰਧੂ ਨੇ ਪਹਿਲੀ ਗੇਮ ਜਿੱਤ ਲਈ ਸੀ ਪਰ ਵਾਂਗ ਨੇ ਜ਼ਬਰਦਸਤ ਵਾਪਸੀ ਕਰਕੇ ਖਿਤਾਬ ਜਿੱਤ ਲਿਆ। ਸਿੰਧੂ ਨੇ ਸ਼ਨੀਵਾਰ ਸੈਮੀਫਾਈਨਲ ’ਚ ਥਾਈਲੈਂਡ ਦੀ ਬੁਸਾਨਨ ਨੂੰ 13-21, 21-16, 21-12 ਨਾਲ ਹਰਾਇਆ ਸੀ।
11 ਕਿੱਲੋ ਹੈਰੋਇਨ ਬਰਾਮਦ
ਕਲਾਨੌਰ/ਗੁਰਦਾਸਪੁਰ (ਮਨਦੀਪ ਕੋਹਲੀ/ਜਨਕ ਮਹਾਜਨ) : ਬੀ ਐਸ ਐਫ ਅਤੇ ਪੰਜਾਬ ਪੁਲਸ ਨੇ ਹਿੰਦ-ਪਾਕਿ ਸਰਹੱਦ ’ਤੇ ਬੀ ਓ ਪੀ ਚੰਦੂ ਵਡਾਲਾ ਦੇ ਇਲਾਕੇ ’ਚ ਸਾਂਝੀ ਕਾਰਵਾਈ ਕਰਦੇ ਹੋਏ 11 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ। ਸ਼ਨੀਵਾਰ ਰਾਤ ਕਰੀਬ ਡੇਢ ਵਜੇ ਬੀ ਐੱਸ ਐੱਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਦਾਖਲ ਹੋਏ ਡਰੋਨ ’ਤੇ ਫਾਇਰਿੰਗ ਕੀਤੀ। ਸਵੇਰੇ ਪੁਲਸ ਨਾਲ ਮਿਲ ਕੇ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ ਪੈਕਟ ਬਰਾਮਦ ਕੀਤੇ।

LEAVE A REPLY

Please enter your comment!
Please enter your name here