12 ਸ਼ਰਧਾਲੂਆਂ ਦੀ ਮੌਤ

0
159

ਸ਼ਾਹਜਹਾਂਪੁਰ (ਯੂਪੀ) : ਬੱਜਰੀ ਨਾਲ ਲੱਦੇ ਡੰਪਰ ਟਰੱਕ ਦੇ ਸ਼ਨਿੱਚਰਵਾਰ ਰਾਤ ਬੱਸ ’ਤੇ ਪਲਟਣ ਨਾਲ 12 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 10 ਗੰਭੀਰ ਜ਼ਖਮੀ ਹੋ ਗਏ। ਹਾਦਸਾ ਖੁਤਾਰ ਥਾਣੇ ਅਧੀਨ ਆਉਂਦੇ ਹਜੀਆਪੁਰ ਪਿੰਡ ਨੇੜੇ ਵਾਪਰਿਆ। ਬੱਸ ਸੜਕ ਕੰਢੇ ਖਾਣ-ਪੀਣ ਵਾਲੀ ਇਕ ਦੁਕਾਨ ਨੇੜੇ ਖੜ੍ਹੀ ਸੀ। ਸ਼ਰਧਾਲੂ ਸੀਤਾਪੁਰ ਜ਼ਿਲ੍ਹੇ ਨਾਲ ਸੰਬੰਧਤ ਸਨ ਤੇ ਉੱਤਰਾਖੰਡ ਦੇ ਟਨਕਪੁਰ ਦੇ ਪੁਰਨਾਗਿਰੀ ਮੰਦਰ ਵਿਚ ਮੱਥਾ ਟੇਕਣ ਜਾ ਰਹੇ ਸਨ। ਕੁਝ ਸ਼ਰਧਾਲੂ ਬੱਸ ਵਿਚ ਹੀ ਬੈਠੇ ਸਨ, ਜਦੋਂਕਿ ਕੁਝ ਹੇਠਾਂ ਉੱਤਰ ਕੇ ਕੁਝ ਖਾ-ਪੀ ਰਹੇ ਸਨ।
26 ਕਰੋੜ ਬਰਾਮਦ
ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਸਥਿਤ ਸੁਰਾਨਾ ਜਵੈਲਰਜ਼ ਦੇ ਅਹਾਤੇ ’ਤੇ ਛਾਪੇਮਾਰੀ ਦੌਰਾਨ ਕਰੀਬ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

LEAVE A REPLY

Please enter your comment!
Please enter your name here