47 C
Jalandhar
Friday, June 14, 2024
spot_img

ਵੋਟਰ ਵਧੇ ਪਰ ਵੋਟਿੰਗ ਘਟੀ

ਭਾਰਤ ’ਚ 2024 ਦੀਆਂ ਲੋਕ ਸਭਾ ਚੋਣਾਂ ਲਈ ਤਕਰੀਬਨ 96 ਕਰੋੜ 80 ਲੱਖ ਵੋਟਰ ਵੋਟ ਪਾਉਣ ਦੇ ਯੋਗ ਸਨ ਜਦਕਿ 2019 ’ਚ ਇਨ੍ਹਾਂ ਦੀ ਗਿਣਤੀ ਤਕਰੀਬਨ 89 ਕਰੋੜ 60 ਲੱਖ ਸੀ। 2019 ਵਿਚ ਪੰਜ ਗੇੜਾਂ ’ਚ 426 ਸੀਟਾਂ ਲਈ ਪੋਲਿੰਗ ਹੋਈ ਸੀ ਜਦਕਿ 2024 ’ਚ 428 ਸੀਟਾਂ ਲਈ ਪੋਲਿੰਗ ਹੋਈ। ਚੋਣ ਕਮਿਸ਼ਨ ਵੱਲੋਂ ਪੰਜ ਗੇੜਾਂ ਤੱਕ ਹੋਈ ਪੋਲਿੰਗ ਦੇ ਮੁਹੱਈਆ ਕਰਾਏ ਗਏ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ 2024 ਵਿਚ 50.7 ਕਰੋੜ (50,78,97,288) ਵੋਟਾਂ ਪਈਆਂ ਜਦਕਿ 2019 ਵਿਚ 70.1 (70,16,69,757) ਵੋਟਾਂ ਪਈਆਂ ਸਨ। ਪਹਿਲੇ ਗੇੜ ਵਿਚ 102 ਸੀਟਾਂ ਲਈ 11,00,52,103 ਵੋਟਾਂ ਪਈਆਂ। 2019 ਵਿਚ 91 ਸੀਟਾਂ ਲਈ ਹੀ 14,20,54,978 ਵੋਟਾਂ ਪੈ ਗਈਆਂ ਸਨ। ਇਸ ਵਾਰ ਸੀਟਾਂ ਵਧਣ ਦੇ ਬਾਵਜੂਦ 3.2 ਕਰੋੜ (3.20,02,85) ਵੋਟਾਂ ਘੱਟ ਪਈਆਂ। ਦੂਜੇ ਗੇੜ ’ਚ 2019 ਵਿਚ 88 ਸੀਟਾਂ ਲਈ ਤੇ 2024 ਵਿਚ 95 ਸੀਟਾਂ ਲਈ ਵੋਟਾਂ ਪਈਆਂ। ਸੀਟਾਂ ਵਧਣ ਦੇ ਬਾਵਜੂਦ ਤਕਰੀਬਨ 4.9 ਕਰੋੜ (4,94,18,900) ਵੋਟਾਂ ਘੱਟ ਪਈਆਂ, ਜੋ ਕਿ ਹੈਰਾਨ ਕਰਨ ਵਾਲਾ ਅੰਕੜਾ ਹੈ। 2024 ਵਿਚ 10,58,30,572 ਵੋਟਾਂ ਪਈਆਂ ਜਦਕਿ 2019 ਵਿਚ 15,52,49,472 ਵੋਟਾਂ ਪਈਆਂ। ਤੀਜੇ ਗੇੜ ਵਿਚ 2019 ਵਿਚ 117 ਤੇ 2024 ਵਿਚ 93 ਸੀਟਾਂ ਲਈ ਪੋਲਿੰਗ ਹੋਈ ਸੀ। ਇਸ ਵਾਰ 2019 ਦੇ ਮੁਕਾਬਲੇ ਤਕਰੀਬਨ 7.5 ਕਰੋੜ (7,52,74,480) ਘੱਟ ਵੋਟਾਂ ਪਈਆਂ। 2019 ਵਿਚ 18,85,09,156 ਵੋਟਾਂ ਪਈਆਂ ਸਨ ਜਦਕਿ 2024 ਵਿਚ 11,32,34,676 ਵੋਟਾਂ ਪਈਆਂ। ਚੌਥੇ ਗੇੜ ਵਿਚ 96 ਸੀਟਾਂ ਲਈ 12,24,69,319 ਵੋਟਾਂ ਪਈਆਂ ਜਦਕਿ 2019 ਵਿਚ 72 ਸੀਟਾਂ ਲਈ 12,82,67,429 ਵੋਟਾਂ ਪਈਆਂ ਸਨ। ਪੰਜਵੇਂ ਗੇੜ ’ਚ 2024 ’ਚ 49 ਸੀਟਾਂ ਲਈ 5,57,10,618 ਵੋਟਾਂ ਪਈਆਂ ਜਦਕਿ 2019 ਵਿਚ 51 ਸੀਟਾਂ ਲਈ 8,75,88,722 ਵੋਟਾਂ ਪਈਆਂ ਸਨ।
ਪੰਜ ਗੇੜਾਂ ਦੇ ਲੋਕ ਸਭਾ-ਵਾਰ ਇਹ ਅੰਕੜੇ ਚੋਣ ਕਮਿਸ਼ਨ ਨੇ ਵਿਆਪਕ ਅਲੋਚਨਾ ਤੇ ਮਾਮਲਾ ਸੁਪਰੀਮ ਕੋਰਟ ਤੱਕ ਪੁੱਜ ਜਾਣ ਤੋਂ ਬਾਅਦ ਜਾਰੀ ਕੀਤੇ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੀ ਇਹ ਗੱਲ ਮੰਨ ਲਈ ਕਿ ਇਸ ਪੜਾਅ ’ਤੇ ਉਸ ਵੱਲੋਂ ਸਟਾਫ ਦੀ ਕਮੀ ਕਾਰਨ ਅੰਕੜੇ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨੇ ਸੰਭਵ ਨਹੀਂ ਹੋਣਗੇ ਪਰ ਜਾਰੀ ਅੰਕੜਿਆਂ ਮੁਤਾਬਕ ਇਹ ਸਾਬਤ ਹੋ ਗਿਆ ਹੈ ਕਿ ਵੋਟਾਂ ਕਾਫੀ ਘੱਟ ਪਈਆਂ ਹਨ।
ਵੋਟਰਾਂ ਨੂੰ ਬੂਥਾਂ ਤੱਕ ਲਿਆਉਣ ਲਈ ਚੋਣ ਕਮਿਸ਼ਨ ਕੋਲ ਕਰੋੜਾਂ ਦਾ ਬਜਟ ਹੈ ਪਰ ਫਿਰ ਵੀ ਵੋਟਰ ਬੂਥਾਂ ’ਤੇ ਨਹੀਂ ਆਏ। ਕੀ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸੱਤਾ-ਵਿਰੋਧੀ ਲਹਿਰ ਨੂੰ ਦੇਖਦਿਆਂ ਚੋਣਾਂ ਇਸ ਕਰਕੇ ਗਰਮੀਆਂ ’ਚ ਕਰਾਈਆਂ ਗਈਆਂ ਕਿ ਵੋਟਰ ਖੁੱਲ੍ਹ ਕੇ ਵੋਟ ਨਾ ਪਾ ਸਕਣ। ਏਨੇ ਤਪਦੇ ਮੌਸਮ ’ਚ ਪੋਲਿੰਗ ਕਰਾਉਣ ਨਾਲ ਜਮਹੂਰੀਅਤ ਨੂੰ ਕਾਫੀ ਠੇਸ ਪੁੱਜੀ ਹੈ ਕਿਉਕਿ ਲੋਕ ਆਪਣੀ ਪਸੰਦ ਦਾ ਪੂਰਾ ਪ੍ਰਗਟਾਵਾ ਨਹੀਂ ਕਰ ਸਕੇ। ਵੋਟਿੰਗ ’ਚ ਭਾਰੀ ਕਮੀ ਨਾਲ ਸੱਤਾਧਾਰੀਆਂ ਨੂੰ ਪ੍ਰਤੱਖ ਲਾਭ ਹੋਇਆ ਹੈ।

Related Articles

LEAVE A REPLY

Please enter your comment!
Please enter your name here

Latest Articles