ਸ਼ਿਮਲਾ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਚੋਣ ਰੈਲੀਆਂ ਦੌਰਾਨ ਭਿ੍ਰਸ਼ਟਾਚਾਰ ਤੇ ਪੈਸੇ ਦੀ ਮਦਦ ਨਾਲ ਹਿਮਾਚਲ ਪ੍ਰਦੇਸ਼ ਦੀ ਸਰਕਾਰ ਡੇਗਣ ਦਾ ਸ਼ਰ੍ਹੇਆਮ ਐਲਾਨ ਕਰ ਰਹੇ ਹਨ। ਰਾਹੁਲ ਨੇ ਪ੍ਰਧਾਨ ਮੰਤਰੀ ਵੱਲੋਂ ਮੰਡੀ ਵਿਚ ਸ਼ੁੱਕਰਵਾਰ ਦਿੱਤੇ ਭਾਸ਼ਣ ਦਾ ਜ਼ਿਕਰ ਕੀਤਾ, ਜਿਸ ਵਿਚ ਮੋਦੀ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਹੁਤਾ ਚਿਰ ਨਹੀਂ ਚੱਲੇਗੀ।
ਹਮੀਰਪੁਰ ਤੋਂ ਲੋਕ ਸਭਾ ਉਮੀਦਵਾਰ ਸਤਪਾਲ ਰਾਏਜ਼ਾਦਾ ਲਈ ਊਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇੇਸ਼ ਨੂੰ ਦੋ ਤਰ੍ਹਾਂ ਦੇ ਫੌਜੀ ਨਹੀਂ ਚਾਹੀਦੇ। ਉਨ੍ਹਾ ਕਿਹਾ ਕਿ ਸੱਤਾ ਵਿਚ ਆਉਣ ’ਤੇ ਕਾਂਗਰਸ ਦੀ ਪਹਿਲੀ ਤਰਜੀਹ ਅਗਨੀਪਥ ਸਕੀਮ ਰੱਦ ਕਰਨ ਦੀ ਹੋਵੇਗੀ।
ਰਾਹੁਲ ਨੇ ਸਿਰਮੌਰ ਜ਼ਿਲ੍ਹੇ ਦੇ ਨਾਹਨ ’ਚ ਚੋਣ ਰੈਲੀ ’ਚ ਕਿਹਾ ਕਿ ਹਿਮਾਚਲ ਦੇ ਸੇਬ ਉਤਪਾਦਕਾਂ ਨੂੰ ਸਹੀ ਮੁੱਲ ਇਸ ਕਰਕੇ ਨਹੀਂ ਮਿਲਦਾ ਕਿਉਕਿ ਮੋਦੀ ਤੇ ਅਡਾਨੀ ਦੀ ਭਾਈਵਾਲੀ ਹੈ। ਸਾਰੀਆਂ ਸਟੋਰੇਜ ਸਹੂਲਤਾਂ ਅਡਾਨੀ ਨੂੰ ਦੇ ਦਿੱਤੀਆਂ ਗਈਆਂ ਹਨ ਤੇ ਉਹ ਹੀ ਸੇਬ ਦੇ ਭਾਅ ਤੈਅ ਕਰਦਾ ਹੈ। ਉਨ੍ਹਾ ਕਿਹਾ ਕਿ ਮੋਦੀ ਨੇ ਪਿਛਲੇ 10 ਸਾਲਾਂ ਵਿਚ 22 ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਤੇ ਮੀਡੀਆ ਵੀ ਮੋਦੀ ਦਾ ਗੁਣਗਾਣ ਕਰ ਰਿਹਾ ਹੈ। ਉਨ੍ਹਾ ਕਿਹਾਮੇਰੀ ਭੈਣ ਸ਼ਿਮਲਾ ਵਿਚ ਰਹਿੰਦੀ ਹੈ ਤੇ ਅਸੀਂ ਦਿੱਲੀ ’ਚ ਤੁਹਾਡੇ ਸਿਪਾਹੀ ਹਾਂ।





