ਦੋ-ਤਿੰਨ ਦਿਨਾਂ ਬਾਅਦ ਕੁਝ ਰਾਹਤ ਦੀ ਸੰਭਾਵਨਾ

0
179

ਨਵੀਂ ਦਿੱਲੀ : ਭਾਰਤ ਦੇ ਮੌਸਮ ਵਿਭਾਗ ਨੇ ਸੋਮਵਾਰ ਕਿਹਾ ਕਿ ਦੇਸ਼ ਦੇ ਉੱਤਰ-ਪੱਛਮੀ ਅਤੇ ਕੇਂਦਰੀ ਹਿੱਸਿਆਂ ਨੂੰ ਨਵੀਂ ਪੱਛਮੀ ਗੜਬੜੀ ਕਾਰਨ ਤਿੰਨ ਦਿਨਾਂ ਬਾਅਦ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਵਿਭਾਗ ਦੇ ਮੁਖੀ ਮਰਤੁੰਜਯ ਮਹਾਪਾਤਰਾ ਅਨੁਸਾਰ ਰਾਜਸਥਾਨ ਅਤੇ ਗੁਜਰਾਤ ’ਚ 9 ਤੋਂ 12 ਦਿਨ ਗਰਮੀ ਦੀ ਲਹਿਰ ਦੇਖੀ ਗਈ ਤੇ ਤਾਪਮਾਨ 45-50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਦਿੱਲੀ, ਦੱਖਣੀ ਹਰਿਆਣਾ, ਦੱਖਣ-ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ’ਚ ਪੰਜ-ਸੱਤ ਭਿਆਨਕ ਗਰਮੀ ਦੇ ਦਿਨ ਰਿਕਾਰਡ ਕੀਤੇ ਗਏ, ਜਿਸ ’ਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ 48 ਡਿਗਰੀ ਸੈਲਸੀਅਸ ਤੱਕ ਰਿਹਾ। ਇਸੇ ਦੌਰਾਨ ਮੌਸਮ ਵਿਭਾਗ ਨੇ ਕਿਹਾ ਕਿ ਹਾਲਾਤ ਢੁਕਵੇਂ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ 1 ਜੂਨ ਦੀ ਔਸਤ ਤਰੀਕ ਤੋਂ ਇੱਕ ਦਿਨ ਪਹਿਲਾਂ 31 ਮਈ ਨੂੰ ਕੇਰਲਾ ’ਚ ਪਹੁੰਚ ਸਕਦਾ ਹੈ। ਕੇਰਲਾ ’ਚ ਇਸ ਸਮੇਂ ਪ੍ਰੀ-ਮੌਨਸੂਨ ਦਾ ਮੀਂਹ ਪੈ ਰਿਹਾ ਹੈ। ਭਾਰਤ ’ਚ ਮੌਨਸੂਨ ਕੇਰਲਾ ਤੋਂ ਦਾਖਲ ਹੁੰਦਾ ਹੈ।

LEAVE A REPLY

Please enter your comment!
Please enter your name here