ਇਜ਼ਰਾਈਲ ਨੇ 16 ਹੋਰ ਫਲਸਤੀਨੀ ਮਾਰੇ

0
104

ਕਾਹਿਰਾ : ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ ’ਤੇ ਕੀਤੇ ਹਵਾਈ ਹਮਲਿਆਂ ’ਚ 16 ਵਿਅਕਤੀਆਂ ਦੀ ਮੌਤ ਹੋ ਗਈ। ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਹੁਣ ਤੱਕ 10 ਲੱਖ ਲੋਕ ਰਾਫਾਹ ਛੱਡ ਕੇ ਜਾ ਚੁੱਕੇ ਹਨ ਤੇ ਸ਼ਰਨਾਰਥੀ ਕੈਂਪਾਂ ਵਿੱਚ ਪਨਾਹ ਲੈ ਰਹੇ ਹਨ। ਇਸ ਤੋਂ ਪਹਿਲਾਂ ਲੰਘੇ ਐਤਵਾਰ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ’ਚ 45 ਜਣਿਆਂ ਦੀ ਮੌਤ ਹੋ ਗਈ ਸੀ।
ਢਿੱਗਾਂ ਡਿੱਗਣ ਨਾਲ 22 ਮੌਤਾਂ
ਆਈਜ਼ੌਲ : ਮਿਜ਼ੋਰਮ ਦੇ ਆਈਜ਼ੌਲ ਜ਼ਿਲ੍ਹੇ ’ਚ ਚੱਕਰਵਾਤੀ ਤੂਫਾਨ ‘ਰੇਮਾਲ’ ਦੇ ਪ੍ਰਭਾਵ ਵਜੋਂ ਲਗਾਤਾਰ ਪੈ ਰਹੇ ਮੀਂਹ ਦੌਰਾਨ ਮੰਗਲਵਾਰ ਸਵੇਰੇ ਢਿੱਗਾਂ ਡਿੱਗਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਘਟਨਾ ਸਵੇਰੇ 6 ਵਜੇ ਦੇ ਕਰੀਬ ਆਈਜ਼ੌਲ ਸ਼ਹਿਰ ਦੇ ਦੱਖਣੀ ਬਾਹਰੀ ਹਿੱਸੇ ’ਤੇ ਮੇਲਥਮ ਅਤੇ ਹਲੀਮੇਨ ਦੇ ਵਿਚਕਾਰਲੇ ਖੇਤਰ ’ਚ ਵਾਪਰੀ।
ਬਸਪਾ ਉਮੀਦਵਾਰ ਜ਼ਖਮੀ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੀ ਚੰਡੀਗੜ੍ਹ ਤੋਂ ਉਮੀਦਵਾਰ ਡਾ. ਰੀਤੂ ਸਿੰਘ ਗੰਭੀਰ ਜ਼ਖਮੀ ਹੋ ਗਈ, ਜਦੋਂ ਡੱਡੂਮਾਜਰਾ ’ਚ ਸਿੱਕਿਆਂ ਨਾਲ ਤੋਲਦੇ ਸਮੇਂ ਅਚਾਨਕ ਕੰਡਾ ਟੁੱਟ ਗਿਆ। ਕੰਡੇ ਦਾ ਇੱਕ ਹਿੱਸਾ ਉਸ ਦੇ ਸਿਰ ’ਚ ਵੱਜਿਆ, ਜਿਸ ਕਾਰਨ ਸਿਰ ’ਤੇ ਡੂੰਘਾ ਜ਼ਖਮ ਹੋ ਗਿਆ।
ਪਹਿਲੀ ਨੂੰ ਛੁੱਟੀ
ਚੰਡੀਗੜ੍ਹ : ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 1 ਜੂਨ ਨੂੰ ਵੋਟ ਪਾਉਣ ਲਈ ਪੰਜਾਬ ’ਚ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। 30 ਮਈ ਸ਼ਾਮ ਪੰਜ ਵਜੇ ਤੋਂ 1 ਜੂਨ ਸ਼ਾਮ 7 ਵਜੇ ਤੱਕ ਡ੍ਰਾਈ ਡੇਅ ਰਹੇਗਾ। 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਵੀ ਡ੍ਰਾਈ ਡੇਅ ਰਹੇਗਾ। ਸੂਬੇ ਦੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਤੇ ਵਿੱਦਿਅਕ ਅਦਾਰਿਆਂ ਲਈ ਲਈ ਇਕ ਜੂਨ ਨੂੰ ਗਜ਼ਟਿਡ ਛੁੱਟੀ ਰਹੇਗੀ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਵੀ ਕੀਤੀ ਗਈ ਹੈ।

LEAVE A REPLY

Please enter your comment!
Please enter your name here