24 C
Jalandhar
Thursday, September 19, 2024
spot_img

ਈ ਡੀ ਵੱਲੋਂ ਨੂਰਪੁਰ ਬੇਦੀ ਇਲਾਕੇ ’ਚ ਛਾਪੇ

ਨੂਰਪੁਰ ਬੇਦੀ/ ਭਲਾਣ (ਸੁਰਜੀਤ ਸਿੰਘ ਕਾਹਲੋਂ, ਢਿੱਲੋਂ)-ਈ ਡੀ ਨੇ ਬੁੱਧਵਾਰ ਡਰੱਗ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ। ਇਸ ਮਾਮਲੇ ’ਚ ਸਾਬਕਾ ਡੀ ਐੱਸ ਪੀ ਭਲਵਾਨ ਜਗਦੀਸ਼ ਸਿੰਘ ਉਰਫ ਭੋਲਾ ਮੁੱਖ ਮੁਲਜ਼ਮ ਹੈ। ਈ ਡੀ ਨੂੰ ਆਪਣੀ ਜਾਂਚ ’ਚ ਪਤਾ ਲੱਗਿਆ ਸੀ ਕਿ ਭੋਲਾ ਮਾਮਲੇ ’ਚ ਉਸ ਵੱਲੋਂ ਕੁਰਕ ਕੀਤੀ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਕਥਿਤ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਦੇ ਕੁਝ ਮੁਲਜ਼ਮਾਂ ’ਚ ਨਸੀਬ ਚੰਦ ਅਤੇ ‘ਸ੍ਰੀ ਰਾਮ ਕਰੈਸ਼ਰ’ ਸ਼ਾਮਲ ਹਨ। ਛਾਪਿਆਂ ਦੌਰਾਨ ਕਰੀਬ 3 ਕਰੋੜ ਰੁਪਏ ਬਰਾਮਦ ਹੋਣ ਦੀ ਖਬਰ ਹੈ।
ਸਵੇਰੇ ਕਰੀਬ 5 ਵਜੇ ਈ ਡੀ ਦੀ ਟੀਮ ਨੇ ਸਭ ਤੋਂ ਪਹਿਲਾਂ ਪਿੰਡ ਪਲਾਟਾ ਵਿਖੇ ਪਹੁੰਚ ਕੇ ਇਕ ਮਾਇਨਿੰਗ ਕਾਰੋਬਾਰੀ ਦੇ ਘਰ ਰੇਡ ਮਾਰੀ। ਮਾਇਨਿੰਗ ਕਾਰੋਬਾਰੀ ਦੇ ਪਰਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਦੇ 2 ਕਰੈਸ਼ਰਾਂ ’ਤੇ ਵੀ ਚੈਕਿੰਗ ਲਈ ਪਹੁੰਚੇ । ਇਸ ਦੇ ਨਾਲ ਹੀ ਅਧਿਕਾਰੀਆਂ ਨੇ ਉਕਤ ਕਾਰੋਬਾਰੀ ਦੇ 3 ਰਿਸ਼ਤੇਦਾਰਾਂ ਦੇ ਘਰਾਂ ਅਤੇ ਪਿੰਡ ਭੱਲੜੀ ਵਿਖੇ ਰਹਿੰਦੇ ਕਾਰੋਬਾਰੀ ਦੇ ਇਕ ਸਹਾਇਕ ਦੇ ਘਰ ’ਤੇ ਵੀ ਦਸਤਕ ਦਿੱਤੀ। ਈ ਡੀ ਦੇ ਅਧਿਕਾਰੀਆਂ ਨੇ ਸਵੇਰ ਸਮੇਂ ਸੈਦਪੁਰ, ਖੇੜਾ ਕਲਮੋਟ ਅਤੇ ਨਾਨਗਰਾਂ ਵਿਖੇ ਵੀ ਇਕ ਹੋਰ ਮਾਇਨਿੰਗ ਕਾਰੋਬਾਰੀ ਦੇ ਟਿਕਾਣਿਆਂ ਅਤੇ 2 ਕਰੈਸ਼ਰਾਂ ’ਤੇ ਰੇਡ ਕੀਤੀ, ਜਦਕਿ ਜ਼ਿਲੇ੍ਹ ਤੋਂ ਬਾਹਰੀ ਇਕ ਵਿਅਕਤੀ ਵੱਲੋਂ ਇਸ ਖੇਤਰ ’ਚ ਚਲਾਏ ਜਾ ਰਹੇ 2 ਕਰੈਸ਼ਰਾਂ ’ਤੇ ਪਹੁੰਚ ਕੇ ਅਧਿਕਾਰੀਆਂ ਨੇ ਦਸਤਾਵੇਜ਼ ਖੰਗਾਲੇ ਅਤੇ ਪੁੱਛਗਿੱਛ ਕੀਤੀ । ਨੂਰਪੁਰ ਬੇਦੀ ਦੇ ਲਾਗਲੇ ਪਿੰਡ ਢਾਹਾਂ ਵਿਖੇ ਈ ਡੀ ਦੀ ਇਕ ਹੋਰ ਟੀਮ ਨੇ ਮਾਇਨਿੰਗ ਕਾਰੋਬਾਰੀ ਦੇ ਘਰ ਪਹੁੰਚ ਕੇ ਜਾਂਚ ਆਰੰਭ ਕੀਤੀ। ਇਸ ਰੇਡ ਦੌਰਾਨ ਅਧਿਕਾਰੀਆਂ ਵੱਲੋਂ ਕਰੀਬ ਅੱਧਾ ਦਰਜਨ ਤੋਂ ਵੱਧ ਕਰੈਸ਼ਰਾਂ ਅਤੇ ਕਰੀਬ 6 ਤੋਂ ਵੱਧ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਜਾਂਚ ਸ਼ੁਰੂ ਕੀਤੀ ਗਈ। ਸਥਾਨਕ ਪੁਲਸ ਅਧਿਕਾਰੀਆਂ ਨੂੰ ਵੀ ਇਸ ਰੇਡ ਦੀ ਭਿਣਕ ਤੱਕ ਨਾ ਲੱਗੀ।
ਜਿਸ ਵੱਡੇ ਮਾਇਨਿੰਗ ਕਾਰੋਬਾਰੀ ਦੇ ਘਰ ਰੇਡ ਕੀਤੀ ਗਈ, ਉਹ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ ਅਤੇ ਇਸ ਸਮੇਂ ਜ਼ਮਾਨਤ ’ਤੇ ਹੈ।

Related Articles

LEAVE A REPLY

Please enter your comment!
Please enter your name here

Latest Articles