ਕੇਪਟਾਊਨ : ਦੱਖਣੀ ਅਫਰੀਕਾ ’ਚ ਬੁੱਧਵਾਰ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ। ਇਸ ਨੂੰ 30 ਸਾਲਾਂ ’ਚ ਦੇਸ਼ ਦੀ ਸਭ ਤੋਂ ਅਹਿਮ ਚੋਣ ਮੰਨਿਆ ਜਾ ਰਿਹਾ ਹੈ। ਤਿੰਨ ਦਹਾਕਿਆਂ ਤੋਂ ਭਾਰੂ ਰਹੀ ਅਫਰੀਕਨ ਨੈਸ਼ਨਲ ਕਾਂਗਰਸ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਪਾਰਟੀ ਨੇ 1994 ’ਚ ਨਸਲੀ ਵਿਤਕਰੇ ਦੇ ਬੇਰਹਿਮ ਗੋਰੇ ਘੱਟਗਿਣਤੀ ਸ਼ਾਸਨ ਵਿੱਚੋਂ ਦੱਖਣੀ ਅਫਰੀਕਾ ਨੂੰ ਬਾਹਰ ਕੱਢਣ ’ਚ ਅਹਿਮ ਭੂਮਿਕਾ ਨਿਭਾਈ ਸੀ, ਪਰ ਪਾਰਟੀ ਅੱਜ ਨਾਬਰਾਬਰੀ, ਗਰੀਬੀ ਅਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ।




