25.8 C
Jalandhar
Monday, September 16, 2024
spot_img

ਗੁਰਦਿਆਲ ਸਿੰਘ ਕਾਮਯਾਬ ਹੋਵੇਗਾ : ਦਰਾਜਕੇ, ਪੂਰਨ ਮਾੜੀਮੇਘਾ

ਭਿੱਖੀਵਿੰਡ/ ਖਡੂਰ ਸਾਹਿਬ (ਸਰਬਜੋਤ ਸਿੰਘ ਸੰਧਾ)-ਹਲਕਾ ਖਡੂਰ ਸਾਹਿਬ ਤੋਂ ਸੀ ਪੀ ਆਈ ਤੇ ਸੀ ਪੀ ਆਈ ਐੱਮ ਦੇ ਸਾਂਝੇ ਉਮੀਦਵਾਰ ਕਾਮਰੇਡ ਗੁਰਦਿਆਲ ਸਿੰਘ ਨੇ ਸੀ ਪੀ ਆਈ ਐੱਮ ਦੇ ਸੂਬਾ ਸਕੱਤਰੇਤ ਮੈਂਬਰ ਮੇਜਰ ਸਿੰਘ ਦਰਾਜਕੇ, ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਪੂਰਨ ਸਿੰਘ ਮਾੜੀਮੇਘਾ, ਟਹਿਲ ਸਿੰਘ ਲੱਧੂ, ਸੁਖਦੇਵ ਸਿੰਘ ਕਾਲਾ, ਰਛਪਾਲ ਸਿੰਘ ਬਾਠ, ਜਸਵੰਤ ਸਿੰਘ ਸੂਰਵਿੰਡ ਦੀ ਅਗਵਾਈ ਹੇਠ ਰੋਡ ਸ਼ੋਅ ਕਰਦਿਆਂ ਦੁਕਾਨਦਾਰ ਭਰਾਵਾਂ ਤੇ ਕੰਮ-ਕਾਰ ਲਈ ਆਈ ਸਾਧ ਸੰਗਤ ਕੋਲੋਂ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਆਗੂਆਂ ਨੇ ਕਿਹਾ ਕਿ ਗੁਰਦਿਆਲ ਸਿੰਘ ਅਜਿਹਾ ਮਨੁੱਖ ਹੈ ਜੋ ਪਾਰਲੀਮੈਂਟ ਵਿੱਚ ਜਾ ਕੇ ਮਿਹਨਤਕਸ਼ ਆਵਾਮ ਦੇ ਹੱਕਾਂ ਦੀ ਆਵਾਜ਼ ਉਠਾਏਗਾ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਸਭਾ ਵਿੱਚ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗਾ। ਬੀਜੇਪੀ ਸਰਕਾਰ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਮਹਿੰਗਾਈ ਤੋਂ ਲੋਕ ਤੌਬਾ ਤੌਬਾ ਕਰ ਰਹੇ ਹਨ। ਕਾਂਗਰਸ, ਅਕਾਲੀ ਤੇ ਆਪ ਨੂੰ ਲੋਕ ਪਰਖ ਚੁੱਕੇ ਹਨ. ਇਨ੍ਹਾਂ ਜਨਤਾ ਨਾਲ ਬੇਵਫ਼ਾਈ ਕੀਤੀ ਹੈ।ਇਸ ਲਈ ਸਮਾਜ ਦੀ ਖੁਸ਼ਹਾਲੀ ਵਾਸਤੇ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਬਣਾਓ। ਇਹੋ ਪਾਰਟੀ ਦੇ ਮੰਤਰੀਆਂ ਨੇ ਪਹਿਲਾਂ ਜਨਤਾ ਦੀ ਸੇਵਾ ਕੀਤੀ ਤੇ ਲੋਕ ਪੱਖੀ ਕੰਮ ਕੀਤੇ ਹਨ।ਇਸ ਮੌਕੇ ਗੁਰਦਿਆਲ ਸਿੰਘ ਨੇ ਕਿਹਾ ਕਿ ਉਹ ਲੋਕ ਸਭਾ ਅੰਦਰ ਜਾ ਕੇ ਨਰੇਗਾ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ 200 ਰੁਪਏ ਕਰਨ ਲਈ ਸੰਸਦ ਵਿੱਚ ਸਰਕਾਰ ਤੇ ਦਬਾਅ ਪਾਵੇਗਾ।ਬੇਰੁਜ਼ਗਾਰੀ ਦੀ ਜਗ੍ਹਾ ਹਰੇਕ ਮਨੁੱਖ ਨੂੰ ਰੁਜ਼ਗਾਰ ਦੇਣ ਵਾਸਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਸੰਸਦ ਵਿੱਚ ਪਾਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਇਸ ਕਾਨੂੰਨ ਤਹਿਤ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਮਿਲਣਾ ਯਕੀਨੀ ਹੋ ਜਾਵੇਗਾ। ਫਿਰ ਸਾਡੀ ਜੁਆਨੀ ਵਿਦੇਸ਼ਾਂ ਵਿੱਚ ਜ਼ਿੰਦਗੀਆਂ ਰੋਲਣ ਦੀ ਥਾਂ ਆਪਣੇ ਮੁਲਖ ਵਿੱਚ ਕੰਮ ਕਰੇਗੀ ਤੇ ਸਾਡਾ ਦੇਸ਼ ਵੀ ਆਰਥਿਕ ਤੌਰ ’ਤੇ ਮਜ਼ਬੂਤ ਹੋਵੇਗਾ। ਹਰੇਕ ਵਿਦਿਆਰਥੀ ਨੂੰ ਮੁਫ਼ਤ ਤੇ ਲਾਜ਼ਮੀ ਵਿਦਿਆ ਦੇਣ ਲਈ ਕਾਨੂੰਨ ਬਣਾਇਆ ਜਾਵੇਗਾ। ਸਾਡੇ ਦੇਸ਼ ਦੇ ਬੱਚੇ ਵੀ ਗੁਣਵਾਨ ਹੋਣਗੇ। ਹਰੇਕ ਮਨੁੱਖ ਨੂੰ ਮੁਫ਼ਤ ਘਰ ਬਣਾ ਕੇ ਦਿੱਤੇ ਜਾਣਗੇ ਤੇ ਅਮੀਰਾਂ ਦੀ ਤਰ੍ਹਾਂ ਆਪਣੇ ਘਰਾਂ ਵਿੱਚ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਨਗੇ। ਲੋਕ ਪੁਲਾਂ ਦੀਆਂ ਛੱਤਾਂ ਦੀ ਥਾਂ ਆਪਣੇ ਘਰਾਂ ਦੀਆਂ ਛੱਤਾਂ ਥੱਲੇ ਆਪਣੇ ਪਰਵਾਰ ਵਿੱਚ ਰਾਤਾਂ ਗੁਜ਼ਾਰਨਗੇ। ਹਰੇਕ ਮਨੁੱਖ ਲਈ ਸਿਹਤ ਸਹੂਲਤ ਮੁਫ਼ਤ ਹੋਵੇਗੀ। ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਦਬਾਅ ਬਣਾਇਆ ਜਾਵੇਗਾ। ਬੁਢਾਪਾ, ਵਿਧਵਾ, ਅੰਗਹੀਣ ਤੇ ਬੇਸਹਾਰਿਆਂ ਦੀਆਂ ਪੈਨਸ਼ਨਾਂ ਵਿੱਚ ਵਾਧਾ ਤੇ ਲਗਾਤਾਰਤਾ ਕਾਇਮ ਕਰਨ ਲਈ ਲੋਕ ਸਭਾ ਵਿੱਚ ਪਹੁੰਚ ਕੇ ਇਸ ਵਰਤਾਰੇ ਨੂੰ ਠੀਕ ਕਰਾਂਗਾ। ਇਸ ਮੌਕੇ ਨਰੇਗਾ ਆਗੂ ਜਸਪਾਲ ਸਿੰਘ ਕਲਸੀਆਂ, ਪਰਮਜੀਤ ਕੌਰ ਤੇ ਬਾਜ਼ ਸਿੰਘ ਮਾੜੀਮੇਘਾ, ਵੀਰ ਕੌਰ ਸਾਂਡਪੁਰਾ, ਨਿਸ਼ਾਨ ਸਿੰਘ ਸੂਰਵਿੰਡ, ਹਰਚੰਦ ਸਿੰਘ ਭਗਵਾਨਪੁਰਾ ਖੁਰਦ, ਮਨਜੀਤ ਕੌਰ ਅਲਗੋਂ ਖੁਰਦ, ਬਿੰਦੋ ਅਲਗੋਂ ਕਲਾਂ, ਕੁਲਵਿੰਦਰ ਕੌਰ ਖੁਰਦ, ਮਨਪ੍ਰੀਤ ਕੌਰ ਕਲਸੀਆਂ, ਬਲਜਿੰਦਰ ਕੌਰ ਲੱਧੂ ਤੇ ਪ੍ਰਵੀਨ ਕੌਰ ਚੱਕ ਹਾਜ਼ਰ ਸਨ। ਗੁਰਦਿਆਲ ਸਿੰਘ ਦੇ ਹੱਕ ਵਿਚ ਬਲਦੇਵ ਸਿੰਘ ਧੂੰਦਾ ਦੇ ਗ੍ਰਹਿ ਪਿੰਡ ਧੂੰਦਾ ਵਿਖੇ ਭਰਵੀਂ ਚੋਣ ਇਕੱਤਰਤਾ ਕੀਤੀ ਗਈ।ਇਸ ਮੌਕੇ ਵੱਡੀ ਗਿਣਤੀ ਵਿਚ ਸੀ ਪੀ ਆਈ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਬਲਦੇਵ ਸਿੰਘ ਧੂੰਦਾ ਜ਼ਿਲ੍ਹਾ ਕਨਵੀਨਰ ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਆਗੂ ਦਰਸ਼ਨ ਸਿੰਘ ਬਿਹਾਰੀਪੁਰ ਤੇ ਦਲਬੀਰ ਸਿੰਘ ਆਦਿ ਮੌਜੂਦ ਸਨ । ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੁਰਦਿਆਲ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਈਆਂ, ਪਰ ਉਨ੍ਹਾਂ ਪੰਜਾਬ ਦੀ ਸਾਰ ਨਹੀਂ ਲਈ। ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ, ਜਿਸ ਨੇ 800 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਲਈਆਂ ਹਨ। ਉਨ੍ਹਾ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਖੱਬੀਆਂ ਧਿਰਾਂ ਦਾ ਉਭਾਰ ਸਮੇਂ ਦੀ ਲੋੜ ਹੈ।
ਨੌਜਵਾਨ ਆਗੂ ਗੁਰਚਰਨ ਸਿੰਘ ਕੰਡਾ ਨੇ ਕਿਹਾ ਕਿ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਵਾਲੀਆਂ ਇਹ ਸਰਕਾਰਾਂ ਹਨ ।ਉਨ੍ਹਾ ਕਿਹਾ ਕਿ ਸਾਡੀ ਜਿਹੜੀ ਕੌਮ ਨੇਜ਼ਿਆਂ, ਤੋਪਾਂ ਅਤੇ ਵੱਡੇ-ਵੱਡੇ ਹਥਿਆਰਾਂ ਨਾਲ ਨਹੀ ਹਾਰ ਸਕੀ, ਉਸ ਨੂੰ ਸਰਕਾਰਾਂ ਸਰਿੰਜਾਂ ਅਤੇ ਚਿੱਟੇ ਨਾਲ ਖਤਮ ਕਰ ਰਹੀਆਂ ਹਨ।
ਸੀ ਪੀ ਆਈ ਆਗੂ ਦੇਵੀ ਕੁਮਾਰੀ ਨੇ ਫਿਰਕੂ ਰਾਜਨੀਤੀ ਕਰਨ ਵਾਲੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਮੋਦੀ ਸਰਕਾਰ ਨੇ ਗਲਤ ਹੱਥਾਂ ਵਿਚ ਦਿੱਤਾ ਅਤੇ ਇਕ-ਦੋ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ।ਸਟੇਜ ਸਕੱਤਰ ਦੀ ਸੇਵਾ ਬਲਜੀਤ ਸਿੰਘ ਫਤਿਆਬਾਦ ਨੇ ਨਿਭਾਈ।ਹੋਰਨਾਂ ਤੋਂ ਇਲਾਵਾ ਜਗੀਰ ਸਿੰਘ ਭਰੋਵਾਲ, ਜਸਵੰਤ ਸਿੰਘ ਖਡੂਰ ਸਾਹਿਬ, ਕੁਲਵੰਤ ਸਿੰਘ ਖਡੂਰ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੀ ਪੀ ਆਈ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles