28.4 C
Jalandhar
Friday, September 20, 2024
spot_img

ਕਟੜਾ-ਰਿਆਸੀ ’ਚ ਤੰਬਾਕੂ ’ਤੇ ਰੋਕ

ਜੰਮੂ : ਜੰਮੂ ਪ੍ਰਸ਼ਾਸਨ ਨੇ ਕਟੜਾ ’ਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ, ਉਨ੍ਹਾਂ ਨੂੰ ਰੱਖਣ ਅਤੇ ਉਨ੍ਹਾਂ ਦਾ ਸੇਵਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਕਟੜਾ ’ਚ ਮਾਤਾ ਵੈਸ਼ਨੋ ਦੇਵੀ ਦਾ ਪ੍ਰਸਿੱਧ ਮੰਦਰ ਹੈ। ਰਿਆਸੀ ਦੇ ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਮਹਾਜਨ ਨੇ ਕਿਹਾ ਕਿ ਵਿਸ਼ਵ ਤੰਬਾਕੂ ਰੋਕ ਦਿਵਸ ਮੌਕੇ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਉਸ ਧਾਰਮਿਕ ਸਥਾਨ ਦੀ ਪਵਿੱਤਰਤਾ ਕਾਇਮ ਰੱਖਣਾ ਹੈ, ਜਿੱਥੇ ਹਰੇਕ ਸਾਲ ਲੱਖਾਂ ਤੀਰਥ ਯਾਤਰੀ ਆਉਂਦੇ ਹਨ।
ਉਡਾਨ 22 ਘੰਟੇ ਲੇਟ
ਮੁੰਬਈ : ਪਹਿਲੀ ਜੂਨ ਨੂੰ ਏਅਰ ਇੰਡੀਆ ਦੀ ਵੈਨਕੂਵਰ ਜਾਣ ਵਾਲੀ ਉਡਾਣ 22 ਘੰਟੇ ਦੀ ਦੇਰ ਮਗਰੋਂ ਆਖਰਕਾਰ ਐਤਵਾਰ ਤੜਕੇ 3.15 ਵਜੇ ਰਵਾਨਾ ਹੋਈ। ਉਡਾਣ ਸ਼ਨਿਚਰਵਾਰ ਸਵੇਰੇ 5.30 ਵਜੇ ਰਵਾਨਾ ਹੋਣੀ ਸੀ, ਪਰ ਇਕ ਤਕਨੀਕੀ ਸਮੱਸਿਆ ਕਰਕੇ ਏਅਰਲਾਈਨਜ਼ ਨੂੰ ਇਸ ਨੂੰ ਪੁਨਰਨਿਰਧਾਰਤ ਕਰਨਾ ਪਿਆ। ਪਿਛਲੇ ਇਕ ਹਫਤੇ ’ਚ ਇਹ ਤੀਜਾ ਮੌਕਾ ਸੀ ਜਦੋਂ ਏਅਰ ਇੰਡੀਆ ਦੀ ਲੰਬੀ ਦੂਰੀ ਦੀਆਂ ਉਡਾਣਾਂ ਕਿਸੇ ਨਾ ਕਿਸੇ ਕਾਰਨ ਕਾਫੀ ਲੇਟ ਹੋਈਆਂ।

Related Articles

LEAVE A REPLY

Please enter your comment!
Please enter your name here

Latest Articles