23.1 C
Jalandhar
Thursday, September 19, 2024
spot_img

ਚੀਨ ਦਾ ਪੁਲਾੜ ਯਾਨ ਚੰਦ ਦੇ ਅਣਪਛਾਤੇ ਹਿੱਸੇ ’ਤੇ ਉਤਰਿਆ

ਬੀਜਿੰਗ : ਚੀਨ ਦਾ ਇਕ ਪੁਲਾੜ ਯਾਨ ਮਿੱਟੀ ਅਤੇ ਚੱਟਾਨ ਦੇ ਨਮੂਨੇ ਇਕੱਤਰ ਕਰਨ ਵਾਸਤੇ ਆਪਣੀ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਤਹਿਤ ਐਤਵਾਰ ਚੰਦ ਦੇ ਬਹੁਤ ਘੱਟ ਜਾਣੇ ਜਾਂਦੇ ਹਿੱਸੇ ’ਚ ਉਤਰਿਆ। ਇਹ ਨਮੂਨੇ ਚੰਦ ਦੇ ਘੱਟ ਖੋਜੇ ਗਏ ਖੇਤਰ ਅਤੇ ਚੰਗੀ ਤਰ੍ਹਾਂ ਜਾਣੇ ਜਾਂਦੇ ਇਸ ਦੇ ਨੇੜਲੇ ਹਿੱਸੇ ਵਿਚਾਲੇ ਅੰਤਰ ਬਾਰੇ ਜਾਣਕਾਰੀਆਂ ਮੁਹੱਈਆ ਕਰਵਾ ਸਕਦੇ ਹਨ। ਚੀਨ ਦੇ ਕੌਮੀ ਪੁਲਾੜ ਪ੍ਰਸ਼ਾਸਨ ਮੁਤਾਬਕ, ਚਾਂਗ ਏ-6 ਮਨੁੱਖੀ ਇਤਿਹਾਸ ’ਚ ਪਹਿਲੀ ਵਾਰ ਦੱਖਣੀ ਧਰੁਵ-ਐਟਕੇਨ ਬੇਸਿਨ ਨਾਂਅ ਦੇ ਇਕ ਵਿਸ਼ਾਲ ਖੱਡੇ ’ਚ ਬੀਜਿੰਗ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 6.23 ਵਜੇ ਉਤਰਿਆ। ਚਾਂਗ ਏ-6 ’ਚ ਇਕ ਆਰਬਿਟਰ, ਇਕ ਰਿਟਰਨਰ, ਇਕ ਲੈਂਡਰ ਅਤੇ ਇਕ ਆਰੋਹਕ ਹੈ। ਇਸ ਮਿਸ਼ਨ ਦਾ ਨਾਂਅ ਚੀਨ ਦੀ ਪੁਰਾਤਨ ਚੰਦਰਮਾ ਦੇਵੀ ਦੇ ਨਾਂਅ ’ਤੇ ਰੱਖਿਆ ਗਿਆ ਹੈ। ਚੀਨ ਦਾ ਉਦੇਸ਼ 2030 ਤੋਂ ਪਹਿਲਾਂ ਚੰਦ ’ਤੇ ਇਕ ਮਨੁੱਖ ਨੂੰ ਭੇਜਣਾ ਹੈ, ਜਿਸ ਨਾਲ ਉਹ ਅਮਰੀਕਾ ਤੋਂ ਬਾਅਦ ਅਜਿਹਾ ਕਰਨ ਵਾਲਾ ਦੂਜਾ ਦੇਸ਼ ਬਣ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles