25.2 C
Jalandhar
Thursday, September 19, 2024
spot_img

ਕਾਂਗਰਸ ਵੱਲੋਂ ਐਗਜ਼ਿਟ ਪੋਲ ਫਰਜ਼ੀ ਕਰਾਰ, ਇਹ ਚੋਣ ਅਧਿਕਾਰੀਆਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼

ਨਵੀਂ ਦਿੱਲੀ : ਕਾਂਗਰਸ ਨੇ ਐਗਜ਼ਿਟ ਪੋਲ ਨੂੰ ਐਤਵਾਰ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਚੋਣਾਂ ’ਚ ਧਾਂਦਲੀ ਨੂੰ ਸਹੀ ਠਹਿਰਾਉਣ ਵਾਸਤੇ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਅਤੇ ‘ਇੰਡੀਆ’ ਗੱਠਜੋੜ ਦੇ ਕਾਰਕੁੰਨਾਂ ਦਾ ਮਨੋਬਲ ਘੱਟ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਡੀ ਜਾ ਰਹੀ ‘ਮਨੋਵਿਗਿਆਨਕ ਖੇਡ’ ਦਾ ਹਿੱਸਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਦੱਸਿਆ। ਉਨ੍ਹਾ ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰਾਂ, ਵਿਧਾਇਕ ਦਲਾਂ ਦੇ ਆਗੂਆਂ ਤੇ ਸੂਬਾਈ ਪਾਰਟੀ ਪ੍ਰਧਾਨਾਂ ਨਾਲ ਇਕ ਵਰਚੁਅਲ ਮੀਟਿੰਗ ਕਰਨ ਮਗਰੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ-ਇਸ ਨੂੰ ਐਗਜ਼ਿਟ ਪੋਲ ਨਹੀਂ ਕਿਹਾ ਜਾਂਦਾ ਬਲਕਿ ਇਸ ਦਾ ਨਾਂਅ ‘ਮੋਦੀ ਮੀਡੀਆ ਪੋਲ’ ਹੈ। ਇਹ ਮੋਦੀ ਜੀ ਦਾ ਪੋਲ ਹੈ, ਇਹ ਉਨ੍ਹਾ ਦੀ ਕਲਪਨਾ ਵਾਲਾ ਪੋਲ ਹੈ। ਰਾਹੁਲ ਗਾਂਧੀ ਤੋਂ ਜਦੋਂ ਪੁੱਛਿਆ ਗਿਆ ਕਿ ਇੰਡੀਆ ਗੱਠਜੋੜ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੋਵੇਗੀ ਤਾਂ ਉਨ੍ਹਾ ਕਿਹਾ ਕਿ ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ 295 ਸੁਣਿਆ ਹੈ? ਸੁਣਿਆ ਹੈ ਤਾਂ ਸਮਝ ਜਾਓ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਵੱਲੋਂ ਸੂਬਾਈ ਆਗੂਆਂ ਨਾਲ ਵਰਚੁਅਲ ਮੀਟਿੰਗ ਵਿਚ ਉਨ੍ਹਾਂ ਨੂੰ ਸਾਵਧਾਨ ਰਹਿਣ ਤੇ ਵੋਟਾਂ ਦੀ ਗਿਣਤੀ ਵਿਚ ਹੇਰਾਫੇਰੀ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਬਣਾਉਣ ਲਈ ਕਿਹਾ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਸਰਕਾਰ ਦੇ 100 ਦਿਨਾ ਏਜੰਡੇ ਦੀ ਸਮੀਖਿਆ ਕਰਨ ਲਈ ਇਕ ਲੰਬਾ ਵਿਚਾਰ-ਮੰਥਨ ਸੈਸ਼ਨ ਕਰਨ ਸਣੇ ਕਈ ਬੈਠਕਾਂ ਕਰਨ ਲਈ ਵੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾ ਕਿਹਾ ਕਿ ਇਹ ਅਫਸਰਸ਼ਾਹੀ ਅਤੇ ਪ੍ਰਸ਼ਾਸਨਕ ਤੰਤਰ ਨੂੰ ਇਕ ਸੰਕੇਤ ਭੇਜਣ ਵਾਸਤੇ ‘ਦਬਾਅ ਬਣਾਉਣ ਦਾ ਤਰੀਕਾ’ ਹੈ ਕਿ ਉਹ ਸੱਤਾ ’ਚ ਪਰਤ ਰਹੇ ਹਨ।
ਰਮੇਸ਼ ਨੇ ਐਗਜ਼ਿਟ ਪੋਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਜ਼ਿਸ਼ ਤਹਿਤ ਐਗਜ਼ਿਟ ਪੋਲਾਂ ਨੂੰ ਮੈਨੇਜ ਕੀਤਾ। ਉਨ੍ਹਾ ਇਹ ਵੀ ਦਾਅਵਾ ਕੀਤਾ ਹੈ ਕਿ ਐਗਜ਼ਿਟ ਪੋਲ ਤੇ 4 ਜੂਨ ਦੇ ਨਤੀਜਿਆਂ ਵਿਚਾਲੇ ਵੱਡਾ ਫਰਕ ਹੋਵੇਗਾ।
ਕਾਂਗਰਸ ਆਗੂ ਨੇ ਕਿਹਾ-ਇੰਡੀਆ ਗੱਠਜੋੜ ਦੀ ਸ਼ਨੀਵਾਰ ਹੋਈ ਮੀਟਿੰਗ ਵਿਚ ਅਸੀਂ ਅੰਕੜਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ, ਇਹ ਅਸੰਭਵ ਹੈ ਕਿ ਇੰਡੀਆ ਨੂੰ 295 ਤੋਂ ਹੇਠਾਂ ਸੀਟਾਂ ਮਿਲਣਗੀਆਂ।
ਰਮੇਸ਼ ਨੇ ਕਿਹਾ-ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਿਵਲ ਅਧਿਕਾਰੀਆਂ ਨੂੰ ਵੋਟਾਂ ਦੀ ਨਿਰਪੱਖ ਗਿਣਤੀ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਦਬਾਅ ਵਿਚ ਨਹੀਂ ਆਉਣਗੇ।

Related Articles

LEAVE A REPLY

Please enter your comment!
Please enter your name here

Latest Articles